Home ਭਾਰਤ ਅਹਿਮਦਾਬਾਦ ਵਿਚ ਪਿਓ ਦਾ ਇਲਾਜ ਕਰਾਉਣ ਗਈ ਪੰਜਾਬੀ ਮੁਟਿਆਰ ਹੋਈ ਲਾਪਤਾ

ਅਹਿਮਦਾਬਾਦ ਵਿਚ ਪਿਓ ਦਾ ਇਲਾਜ ਕਰਾਉਣ ਗਈ ਪੰਜਾਬੀ ਮੁਟਿਆਰ ਹੋਈ ਲਾਪਤਾ

0
ਅਹਿਮਦਾਬਾਦ ਵਿਚ ਪਿਓ ਦਾ ਇਲਾਜ ਕਰਾਉਣ ਗਈ ਪੰਜਾਬੀ ਮੁਟਿਆਰ ਹੋਈ ਲਾਪਤਾ

ਅਹਿਮਦਾਬਾਦ, 17 ਮਾਰਚ, ਹ.ਬ. : ਅਹਿਮਦਾਬਾਦ ਵਿਚ 16 ਸਾਲਾ ਪੰਜਾਬੀ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਧੀ ਅਪਣੇ ਅੰਗਹੀਣ ਪਿਤਾ ਦਾ ਇਲਾਜ ਕਰਾਉਣ ਪੰਜਾਬ ਤੋਂ ਅਹਿਮਦਾਬਾਦ ਆਈ ਸੀ। ਇਸੇ ਦੌਰਾਨ ਕੁਝ ਡਾਕੂਮੈਂਟਸ ਦੀ ਫ਼ੋਟੋਕਾਪੀ ਕਰਾਉਣ ਮਾਰਕਿਟ ਗਈ ਸੀ ਲੇਕਿਨ ਵਾਪਸ ਨਹੀਂ ਪਰਤੀ। ਧੀ ਦੀ ਭਾਲ ਦੇ ਲਈ ਲਾਚਾਰ ਪਿਤਾ ਪੁਲਿਸ ਥਾਣੇ ਤੋਂ ਬਾਅਦ ਹੁਣ ਗੁਰਦੁਆਰੇ ਦੇ ਬਾਹਰ ਬੈਠ ਕੇ ਲੋਕਾਂ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ।
ਮੂਲ ਤੌਰ ’ਤੇ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਰਹਿਣ ਵਾਲੇ ਕੁਲਦੀਪ ਸਿੰਘ ਪੋਲਿਉ ਨਾਲ ਪੀੜਤ ਹਨ। ਕਾਫੀ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਚੁੱਕੀ ਹੈ। ਦੋਵੇਂ ਪੈਰਾਂ ਤੋਂ ਅੰਗਹੀਣ ਕੁਲਦੀਪ ਦੇ ਪਰਵਾਰ ਵਿਚ ਹੁਣ ਧੀ ਟੀਨਾ ਹੀ ਉਨ੍ਹਾਂ ਦਾ ਇੱਕੋ ਇੱਕ ਸਹਾਰਾ ਹੈ। ਕੁਝ ਸਮਾਂ ਪਹਿਲਾਂ ਕੁਲਦੀਪ ਸਿੰਘ ਦੀ ਤਬੀਅਤ ਵਿਗੜਨ ’ਤੇ ਕਿਸੇ ਨੇ ਉਨ੍ਹਾਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿਚ ਇਲਾਜ ਕਰਾਉਣ ਦੀ ਸਲਾਹ ਦਿੱਤੀ ਸੀ।
ਕੁਲਦੀਪ ਸਿੰਘ ਦੱਸਦੇ ਹਨ ਕਿ ਉਹ ਸ਼ਨਿੱਚਰਵਾਰ ਨੂੰ ਹੀ ਧੀ ਟੀਨਾ ਦੇ ਨਾਲ ਅਹਿਮਦਾਬਾਦ ਪੁੱਜੇ ਸੀ। ਰਹਿਣ ਲਈ ਉਹ ਸਿੱਧੇ ਮਣੀਨਗਰ ਦੇ ਗੁਰਦੁਆਰਾ ਪੁੱਜੇ। ਇੱਥੇ ਕਮੇਟੀ ਦੇ ਮੈਂਬਰ ਨੇ ਉਨ੍ਹਾਂ ਕੋਲੋਂ ਆਈਡੀ ਕਾਰਡ ਦੀ ਫੋਟੋ ਕਾਪੀ ਮੰਗੀ। ਇਸ ਦੇ ਚਲਦਿਆਂ ਟੀਨਾ ਓਰਿਜ਼ਨਲ ਡਾਕੂਮੈਂਟਸ ਦੀ ਫੋਟੋ ਕਾਪੀ ਕਰਾਉਣ ਗੁਰਦੁਆਰੇ ਤੋਂ ਬਾਹਰ ਆਈ ਸੀ ਲੇਕਿਨ ਇਸ ਤੋਂ ਬਾਅਦ ਟੀਨਾ ਪਰਤੀ ਹੀ ਨਹੀਂ। ਰਾਤ ਨੂੰ ਹੀ ਕੁਲਦੀਪ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਲੇਕਿਨ ਤਿੰਨ ਦਿਨਾਂ ਬਾਅਦ ਵੀ ਬੇਟੀ ਦਾ ਪਤਾ ਨਹੀਂ ਚਲ ਸਕਿਆ।
ਇਸ ਬਾਰੇ ਵਿਚ ਮਣੀਨਗਰ ਪੁਲਿਸ ਥਾਣੇ ਦੇ ਇੰਸਪੈਕਟਰ ਗੋਇਲ ਦਾ ਕਹਿਣਾ ਹੈ ਕਿ ਟੀਨਾ ਦੀ ਭਾਲ ਵਿਚ ਪੁਲਿਸ ਦੀ ਟੀਮਾਂ ਲਗਾ ਦਿੱਤਆਂ ਹਨ। ਫਿਲਹਾਲ ਸੀਸੀਟੀਵੀ ਫੁਟੇਜ ਦੀ ਜਾਂਚ ਕੀਤ ਜਾ ਰਹੀ ਹੈ।