Home ਦੁਨੀਆ ਅਫ਼ਰੀਕਾ ਵਿਚ ਨਵਾਂ ਟਿਕਾਣਾ ਬਣਾਉਣ ਦੀ ਤਾਕ ਵਿਚ ਆਈਐਸ

ਅਫ਼ਰੀਕਾ ਵਿਚ ਨਵਾਂ ਟਿਕਾਣਾ ਬਣਾਉਣ ਦੀ ਤਾਕ ਵਿਚ ਆਈਐਸ

0
ਅਫ਼ਰੀਕਾ ਵਿਚ ਨਵਾਂ ਟਿਕਾਣਾ ਬਣਾਉਣ ਦੀ ਤਾਕ ਵਿਚ ਆਈਐਸ

ਵਾਸ਼ਿੰਗਟਨ, 9 ਅਪੈ੍ਰਲ, ਹ.ਬ. : ਸੀਰੀਆ ਅਤੇ ਇਰਾਕ ਵਿਚ ਜੜ੍ਹਾਂ ਉਖੜਨ ਤੋਂ ਦੋ ਸਾਲ ਬਾਅਦ ਇਸਲਾਮੀ ਸਟੇਟ ਨੇ ਹੁਣ ਅਫ਼ਰੀਕਾ ਅਪਣਾ ਨਵਾਂ ਟਿਕਾਣਾ ਬਣਾ ਲਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਥਾਨਕ ਇਸਲਾਮਿਕ ਕੱਟੜਪੰਥੀਆਂ ਨਾਲ ਗਠਜੋੜ ਬਣਾ ਕੇ ਆਈਐਸ ਇਲਾਕੇ ਵਿਚ ਭਰਤੀਆਂ ਕਰਨ ਤੋਂ ਲੈਕੇ ਪੈਸੇ ਇਕੱਠੇ ਕਰਨ ਅਤੇ ਖਲੀਫਾ ਰਾਜ ਵਧਾਉਣ ਦਾ ਕੰਮ ਤੇਜ਼ੀ ਨਾਲ ਕਰ ਰਿਹਾ।
ਇਹੀ ਕਾਰਨ ਹੈ ਕਿ ਪਿਛਲੇ ਕੁਝ ਸਮੇਂ ਵਿਚ ਅਫ਼ਰੀਕੀ ਦੇਸ਼ ਵਿਚ ਵਾਪਰੀ ਵੱਡੀ ਅੱਤਵਾਦੀ ਘਟਨਾਵਾਂ ਦੇ ਤਾਰ ਆਈਐਸ ਨਾਲ ਜੁੜੇ ਮਿਲੇ ਹਨ। ਦੱਸਿਆ ਜਾ ਰਿਹਾ ਕਿ ਸੰਗਠਨ ਨੇ ਅਪਣੇ ਅਲੱਗ ਅਲੱਗ ਆਨਲਾਈਨ ਫੋਰਮ ’ਤੇ ਅਫਰੀਕਾ ਵਿਚ ਨਵੇਂ ਖਲੀਫਾ ਦੀ ਸਥਾਪਨਾ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਾਣਕਾਰਾਂ ਮੁਤਾਬਕ ਅਫ਼ਰੀਕੀ ਮਹਾਦੀਪ ਵਿਚ ਬੀਤੇ ਸਾਲ ਵਿਚ ਆਈਐਸ ਨੇ ਪਹਿਲਾਂ ਦੇ ਮੁਕਾਬਲੇ ਇੱਕ ਤਿਹਾਈ ਤੋਂ ਜ਼ਿਆਦਾ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿਚ ਦਰਜਨਾਂ ਲੋਕ ਮਾਰੇ ਗਏ ਜਿਨ੍ਹਾਂ ਵਿਚ ਦੱਖਣੀ ਅਫ਼ਰੀਕੀ ਅਤੇ ਬਰਤਾਨਵੀ ਨਾਗਰਿਕ ਵੀ ਸ਼ਾਮਲ ਹਨ।
ਪਿਛਲੇ ਹਫਤੇ ਆਈਐਸ ਨੇ ਯੁੱਧਗ੍ਰਸਤ ਉਤਰੀ ਮੋਜਾਂਬਿਕ ਵਿਚ ਕਈ ਦਿਨ ਚਲੀ ਹਿੰਸਾ ਦੀ ਜ਼ਿੰਮੇਵਾਰੀ ਲਈ ਹੈ। ਨਿਊਯਾਰਕ ਵਿਚ ਅੱਤਵਾਦ ਵਿਰੋਧੀ ਮੁਹਿੰਮ ਦੇ ਵਿਸ਼ਲੇਸ਼ਕ ਕੌਲਿਨ ਪੀ ਕਲਾਰਕ ਦੇ ਮੁਤਾਬਕ, ਅਪਣੇ ਸਮਰਥਕਾਂ ਦਾ ਹੌਸਲਾ ਵਧਾਉਣ ਦੇ ਲਈ ਆਈਐਸ ਖੇਤਰੀ ਬਰਾਂਚਾਂ ਵਿਚ ਖਤਰਨਾਕ ਹਮਲੇ ਕਰਕੇ ਅਪਣੀ ਮਜ਼ਬੂਤੀ ਕਰਨ ਵਿਚ ਲੱਗਿਆ ਹੈ।
ਅਮਰੀਕੀ ਸੈਨਿਕ ਅਤੇ ਅੱਤਵਾਦ ਵਿਰੋਧੀ ਸਰਗਰਮੀਆਂ ਦੇਖਣ ਵਾਲੇ ਅਧਿਕਾਰੀ ਇੱਕ ਦਹਾਕੇ ਤੋਂ ਚੇਤਾ ਰਹੇ ਹਨ ਕਿ ਅਫ਼ਰੀਕਾ ਅਲਕਾਇਦਾ ਦਾ ਗੜ੍ਹ ਬਣ ਸਕਦਾ ਹੈ। ਬੀਤੇ ਸਾਲਾਂ ਵਿਚ ਅਜਿਹੀ ਹੀ ਚਿਤਾਵਨੀ ਆਈਐਸ ਨੂੰ ਲੈ ਕੇ ਦਿੱਤੀ ਜਾ ਰਹੀ ਸੀ। ਮਾਹਰਾਂ ਦੀ ਮੰਨੀਏ ਤਾਂ ਦੋਵੇਂ ਹੀ ਸੰਗਠਨਾਂ ਨੇ ਸਥਾਨਕ ਅੱਤਵਾਦੀਆਂ ਨਾਲ ਹੱਥ ਮਿਲਾ ਲਏ ਹਨ। ਪੱਛਮ, ਉਤਰ ਦੇ ਮੱਧ ਅਫ਼ਰੀਕਾ ਵਿਚ ਵੱਡੇ ਹਮਲਿਆਂ ਦੀ ਤਿਆਰੀ ਵਿਚ ਹਨ।