
ਮੁੰਬਈ, 6 ਅਪ੍ਰੈਲ, ਹ.ਬ. : ‘ਭਾਬੀ ਜੀ ਘਰ ਪਰ ਹੈ’ ਲੜੀਵਾਰ ਵਿਚ ‘ਅੰਗੂਰੀ ਭਾਬੀ’ ਦਾ ਰੋਲ ਨਿਭਾਅ ਰਹੀ ਅਭਿਨੇਤਰੀ ਸ਼ੁਭਾਂਗੀ ਅਤਰੇ ਵੀ ਕੋਰੋਨਾ ਦੀ ਲਪੇਟ ਵਿਚ ਆ ਗਈ ਹੈ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਉਨ੍ਹਾਂ ਦੱਸਿਆ ਕਿ ਵਰਤਮਾਨ ਵਿਚ ਉਹ ਹੋਮ ਕਵਾਰੰਟਾਈਨ ਵਿਚ ਹੈ। ਜਦ ਕਿ ਉਨ੍ਹਾਂ ਦੇ ਪਤੀ ਅਤੇ ਬੇਟੀ ਦੀ ਰਿਪੋਰਟ ਨੈਗਟਿਵ ਆਈ ਹੈ।
ਸ਼ੁਭਾਂਗੀ ਨੇ ਕਿਹਾ, ਪਿਛਲੇ ਦੋ ਦਿਨਾਂ ਤੋਂ ਕੋਰੋਨਾ ਦੇ ਲੱਛਣ ਦਿਖ ਰਹੇ ਸੀ। ਇਸ ਲਈ ਮੈਂ ਜਲਦੀ ਟੈਸਟ ਕਰਾਇਆ। ਮੇਰਾ ਆਰਟੀਪੀਸੀਆਰ ਪ੍ਰੀਖਣ ਹੋਇਆ ਜੋ ਪਾਜ਼ੇਟਿਵ ਨਿਕਲਿਆ। ਮੈਂ ਖੁਦ ਨੂੰ ਕਮਰੇ ਵਿਚ ਅਲੱਗ ਕਰ ਲਿਆ ਹੈ। ਮੇਰੇ ਜੀਜਾ ਡਾਕਟਰ ਹਨ। ਮੈਂ ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਕਰ ਰਹੀ ਹਾਂ।
ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਨੂੰ ਇਹ ਕਿਵੇਂ ਅਤੇ ਕਿੱਥੋਂ ਹੋਇਆ। ਉਨ੍ਹਾਂ ਕਿਹਾ ਕਿ ਆਪ ਕਦੇ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਕਦੋਂ ਤੁਹਾਨੂੰ ਚਪੇਟ ਵਿਚ ਲੈ ਲਵੇਗਾ। ਦੁੱਖ ਦੀ ਗੱਲ ਹੈ ਕਿ ਮੇਰਾ ਜਨਮ ਦਿਨ 11 ਅਪ੍ਰੈਲ ਨੂੰ ਹੈ। ਹੁਣ ਮੈਨੂੰ ਅਪਣਾ ਜਨਮ ਦਿਨ ਇਕੱਲੇ ਕਮਰੇ ਵਿਚ ਮਨਾਉਣਾ ਹੋਵੇਗਾ। ਸ਼ੁਭਾਂਗੀ ਐਂਡ ਟੀਵੀ ’ਤੇ ਲੜੀਵਾਰ ਭਾਬੀ ਜੀ ਘਰ ਹੈ ਵਿਚ ਅੰਗੂਰੀ ਭਾਬੀ ਦੀ ਭੂਮਿਕਾ ਨਿਭਾਅ ਰਹੀ ਹੈ।