Home ਤਾਜ਼ਾ ਖਬਰਾਂ ਅੰਮ੍ਰਿਤਸਰ ਏਅਰਪੋਰਟ ’ਤੇ ਮਿਲਿਆ 10 ਲੱਖ ਦਾ ਸੋਨਾ

ਅੰਮ੍ਰਿਤਸਰ ਏਅਰਪੋਰਟ ’ਤੇ ਮਿਲਿਆ 10 ਲੱਖ ਦਾ ਸੋਨਾ

0
ਅੰਮ੍ਰਿਤਸਰ ਏਅਰਪੋਰਟ ’ਤੇ ਮਿਲਿਆ 10 ਲੱਖ ਦਾ ਸੋਨਾ

ਐਕਸਰੇ ਮਸ਼ੀਨ ਵਿਚ ਫੜਿਆ ਗਿਆ ਸ਼ਖ਼ਸ
ਅੰਮ੍ਰਿਤਸਰ, 6 ਅਗਸਤ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਕਸਟਮ ਵਿਭਾਗ ਨੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਤਸਕਰ 10 ਲੱਖ ਰੁਪਏ ਦਾ ਸੋਨਾ ਸਰੀਰ ’ਚ ਛੁਪਾ ਕੇ ਹਵਾਈ ਅੱਡੇ ’ਤੇ ਪਹੁੰਚਿਆ ਸੀ। ਮੁਲਜ਼ਮ ਦੀ ਪਛਾਣ ਗੁਰਮੇਲ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ। ਫਿਲਹਾਲ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਵਿਚ ਦੁਬਈ ਤੋਂ ਅੰਮ੍ਰਿਤਸਰ ਪਹੁੰਚਿਆ ਸੀ। ਉਹ ਸਾਰੀਆਂ ਸੁਰੱਖਿਆ ਜਾਂਚ, ਮੈਟਲ ਡਿਟੈਕਟਰਾਂ ਵਿੱਚੋਂ ਲੰਘਿਆ, ਪਰ ਜਦੋਂ ਉਹ ਐਕਸ-ਰੇ ਕਰਕੇ ਗਿਆ ਤਾਂ ਕਸਟਮ ਨੂੰ ਸ਼ੱਕ ਹੋਇਆ। ਉਸ ਦੇ ਸਰੀਰ ਵਿਚ ਕੁਝ ਅਜੀਬ ਜਿਹਾ ਨਜ਼ਰ ਆਇਆ। ਇਸ ਤੋਂ ਬਾਅਦ ਗੁਰਮੇਲ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਗੁਰਮੇਲ ਸਿੰਘ ਨੇ ਆਪਣੇ ਗੁਦਾ ਵਿੱਚ ਸੋਨਾ ਛੁਪਾ ਲਿਆ ਸੀ। ਉਸ ਨੇ ਸੋਨੇ ਦੀ ਪੇਸਟ ਬਣਾਈ ਸੀ ਤਾਂ ਜੋ ਕਿਸੇ ਵੀ ਏਅਰਪੋਰਟ ’ਤੇ ਕੋਈ ਵੀ ਮੈਟਲ ਡਿਟੈਕਟਰ ਉਸ ਨੂੰ ਫੜ ਨਾ ਸਕੇ ਪਰ ਐਕਸਰੇ ’ਚ ਉਹ ਫੜਿਆ ਗਿਆ। ਮੁਲਜ਼ਮ ਨੇ ਕੈਪਸੂਲ ਵਿੱਚ ਸੋਨੇ ਦੀ ਪੇਸਟ ਛੁਪਾ ਕੇ ਆਪਣੇ ਗੁਦਾ ਵਿੱਚ ਪਾ ਲਈ ਸੀ। ਜਿਸ ਦਾ ਕੁੱਲ ਵਜ਼ਨ 188 ਗ੍ਰਾਮ ਸੀ। ਜ਼ਬਤ ਕੀਤੇ ਗਏ ਸੋਨੇ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 10 ਲੱਖ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਕਸਟਮ ਵਿਭਾਗ ਪਹਿਲਾਂ ਵੀ ਕੀਤੀ ਗਈ ਤਸਕਰੀ ਬਾਰੇ ਜਾਣਨਾ ਚਾਹੁੰਦਾ ਹੈ।