Home ਤਾਜ਼ਾ ਖਬਰਾਂ ਅੰਮ੍ਰਿਤਸਰ ਕੋਰਟ ਤੋਂ ਭੱਜਿਆ ਨਿਤਿਨ ਨਾਹਰ ਗੈਂਗਸਟਰ ਲਾਰੈਂਸ ਦਾ ਸਾਥੀ ਨਿਕਲਿਆ

ਅੰਮ੍ਰਿਤਸਰ ਕੋਰਟ ਤੋਂ ਭੱਜਿਆ ਨਿਤਿਨ ਨਾਹਰ ਗੈਂਗਸਟਰ ਲਾਰੈਂਸ ਦਾ ਸਾਥੀ ਨਿਕਲਿਆ

0
ਅੰਮ੍ਰਿਤਸਰ ਕੋਰਟ ਤੋਂ ਭੱਜਿਆ ਨਿਤਿਨ ਨਾਹਰ ਗੈਂਗਸਟਰ ਲਾਰੈਂਸ ਦਾ ਸਾਥੀ ਨਿਕਲਿਆ

ਅੰਮ੍ਰਿਤਸਰ, 3 ਦਸੰਬਰ, ਹ.ਬ. : ਅੰਮ੍ਰਿਤਸਰ ’ਚ ਸ਼ੁੱਕਰਵਾਰ ਦੁਪਹਿਰ ਨੂੰ ਅਦਾਲਤ ਵਿਚੋਂ ਫਰਾਰ ਹੋਣ ਵਾਲਾ ਅੰਡਰ ਟਰਾਇਲ ਗੈਂਗਸਟਰ ਲਾਰੈਂਸ ਗੈਂਗ ਦਾ ਮੈਂਬਰ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਪੰਜਾਬ ਪੁਲਿਸ ਦੇ ਢਿੱਲੇ ਰਵੱਈਏ ਦਾ ਹੀ ਨਤੀਜਾ ਹੈ, ਜਿਸ ਕਾਰਨ ਇਕ ਹੋਰ ਖੂੰਖਾਰ ਹਵਾਲਾਤੀ ਪੁਲਿਸ ਦੀ ਗ੍ਰਿਫਤ ’ਚੋਂ ਭੱਜਣ ’ਚ ਕਾਮਯਾਬ ਹੋ ਗਿਆ। ਫਿਲਹਾਲ ਪੁਲਿਸ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਦਾਲਤ ਦੀ ਚਾਰਦੀਵਾਰੀ ਤੋਂ ਫਰਾਰ ਹੋਇਆ ਮੁਲਜ਼ਮ ਨਿਤਿਨ ਨਾਹਰ ਕੋਈ ਹੋਰ ਨਹੀਂ ਬਲਕਿ ਲਾਰੈਂਸ ਦਾ ਹੀ ਸਰਗਨਾ ਹੈ। ਜਿਸ ਨੂੰ ਲਾਰੈਂਸ ਫਿਰੌਤੀ ਲਈ ਵਰਤਦਾ ਹੈ।