ਅੰਮ੍ਰਿਤਸਰ ,3 ਮਈ, ਹ.ਬ. : ਪੁਲਿਸ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਜਗਦੇਵ ਕਲਾਂ ਤੋਂ ਗੁਰੂ ਕਾ ਬਾਗ ਨੂੰ ਜਾਂਦੇ ਸੂਏ ਦੇ ਕੰਢੇ ਤੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਜਾਸਾਂਸੀ ਦੀ ਮੁਖੀ ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਭਰਾ ਡੇਵਿਡ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗੁਮਟਾਲਾ ਕਾਲੋਨੀ ਲੋਹਾਰਕਾ ਰੋਡ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿਆਨਾ ਵਿੱਚ ਦੱਸਿਆ ਕਿ ਉਸ ਦੀ ਭੈਣ ਸਾਲੋਮੀ (20) ਜੋ ਇੱਕ ਡੈਂਟਲ ਕਲੀਨਿਕ ’ਤੇ ਕੰਮ ਕਰਦੀ ਸੀ ਤੇ ਸਾਡੀ ਗਲੀ ਵਿੱਚ ਹੀ ਰਹਿਣ ਵਾਲੇ ਅਰਸ਼ਦੀਪ ਸਿੰਘ ਉਰਫ ਰਾਹੁਲ ਪੁੱਤਰ ਤੇਗ ਸਿੰਘ ਨਾਲ ਪਿਛਲੇ ਲੰਮੇ ਸਮੇ ਤੋਂ ਪ੍ਰੇਮ ਸਬੰਧ ਚੱਲਦੇ ਆ ਰਹੇ ਸਨ ਜਿਸ ਕਾਰਨ ਅਸੀਂ ਉਸ ਨੂੰ ਕਈ ਵਾਰ ਰੋਕਿਆ ਵੀ ਸੀ।