Home ਤਾਜ਼ਾ ਖਬਰਾਂ ਅੰਮ੍ਰਿਤਸਰ ਵਿਚ ਪਰਵਾਰ ਨੂੰ ਬੰਦੀ ਬਣਾ ਕੇ 23 ਲੱਖ ਦੀ ਡਕੈਤੀ

ਅੰਮ੍ਰਿਤਸਰ ਵਿਚ ਪਰਵਾਰ ਨੂੰ ਬੰਦੀ ਬਣਾ ਕੇ 23 ਲੱਖ ਦੀ ਡਕੈਤੀ

0
ਅੰਮ੍ਰਿਤਸਰ ਵਿਚ ਪਰਵਾਰ ਨੂੰ ਬੰਦੀ ਬਣਾ ਕੇ 23 ਲੱਖ ਦੀ ਡਕੈਤੀ

ਅੰਮ੍ਰਿਤਸਰ, 22 ਮਾਰਚ, ਹ.ਬ. : ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੇ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕਿਆਂ ਵਿਚ ਸ਼ਾਮਲ ਮਾਲ ਰੋਡ ’ਤੇ 5 ਨਕਾਬਪੋਸ਼ਾਂ ਨੇ ਇੱਕ ਸੁਨਿਆਰੇ ਦੀ ਕੋਠੀ ਵਿਚ ਵੜ ਕੇ ਪੂਰੇ ਪਰਵਾਰ ਨੂੰ ਬੰਦੀ ਬਣਾ ਲਿਆ ਅਤੇ 22 ਲੱਖ ਦੀ ਡਕੈਤੀ ਕਰ ਲਈ।
ਡਕੈਤਾਂ ਨੇ ਘਰ ਵਿਚ ਵੜਦੇ ਹੀ ਪਰਵਾਰ ਨੂੰ ਪਿਸਤੌਲ ਦੀ ਨੋਕ ’ਤੇ ਲੈ ਕੇ ਮਾਰਕੁੱਟ ਕੀਤੀ ਅਤੇ ਫੇਰ ਇੱਕ ਮੈਂਬਰ ਨੂੰ ਛੱਡ ਕੇ ਬਾਕੀ ਨੂੰ ਬਾਥਰੂਮ ਵਿਚ ਬੰਦੀ ਬਣਾ ਲਿਆ। ਇਸ ਤੋਂ ਬਾਅਦ ਡਕੈਤਾਂ ਨੇ Îਇੱਕ ਮੈਂਬਰ ਨੂੰ ਨਾਲ ਲੈ ਕੇ ਘਰ ਦਾ ਕੋਨਾ ਕੋਨਾ ਛਾਣਿਆ ਅਤੇ ਕਰੀਬ ਸਾਢੇ 22 ਲੱਖ ਰੁਪਏ ਦੇ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਹੈਰਾਨੀ ਦੀ ਗੱਲ ਹੈ ਕਿ ਇਹ ਕੋਠੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੀ ਕੋਠੀ ਤੋਂ ਸਿਰਫ 100 ਕਦਮ ਦੂਰ ਹੈ।
ਸ਼ਹਿਰ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਵੀ ਪਹੁੰਚੇ ਸੀ। ਇਸ ਲਈ ਭਾਰੀ ਪੁਲਿਸ ਤੈਨਾਤ ਹੋਣ ਦੇ ਬਾਵਜੂਦ ਡਕੈਤਾਂ ਵਲੋਂ ਘਟਨਾ ਨੂੰ ਅੰਜਾਮ ਦਿੱਤਾ ਜਾਣਾ, ਪੁਲਿਸ ਨੂੰ ਚੈਲੰਜ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਪੁੱਜ ਗਈ। ਪੁਲਿਸ ਨੇ ਪਰਵਾਰਕ ਮੈਂਬਰਾਂ ਦੇ ਬਿਆਨ ’ਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਆਸ਼ੀਸ਼ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਗੁਰੂ ਬਾਜ਼ਾਰ ਵਿਚ ਸੁਨਿਆਰੇ ਦੀ ਦੁਕਾਨ ਹੈ। ਉਹ ਸਵੇਰੇ ਪਿਤਾ ਸਤੀਸ਼ ਅਰੋੜਾ, ਦਾਦੀ ਅਤੇ ਨਾਨੀ ਦੇ ਨਾਲ ਘਰ ਵਿਚ ਮੌਜੂਦ ਸੀ। ਐਤਵਾਰ ਸਵੇਰੇ 11 ਵਜੇ ਪੰਜ ਨਕਾਬਪੋਸ਼ ਉਨ੍ਹਾਂ ਦੇ ਘਰ ਵਿਚ ਵੜ ਗਏ ਅਤੇ ਪਰਵਾਰ ਮੈਂਬਰਾਂ ’ਤੇ ਪਿਸਟਲ ਤਾਣ ਦਿੱਤੇ। ਇੱਕ ਡਕੈਤ ਨੇ ਉਨ੍ਹਾਂ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਉਨ੍ਹਾਂ ਨੇ ਸਾਰਿਆਂ ਨਾਲ ਮਾਰਕੁੱਟ ਕੀਤੀ ਤੇ ਬੰਦੀ ਬਣਾ ਲਿਾ। ਉਸ ਤੋਂ ਬਾਅਦ ਡਕੈਤ ਸਾਡੇ ਘਰ ਤੋਂ 22 ਲੱਖ ਰੁਪਏ ਗਹਿਣੇ ਅਤੇ 50 ਹਜ਼ਾਰ ਰੁਪਏ ਕੈਸ਼ ਲੈ ਗਏ।