Home ਤਾਜ਼ਾ ਖਬਰਾਂ ਅੰਮ੍ਰਿਤਸਰ ਵਿਚ 5 ਮਾਮਲਿਆਂ ਵਿਚ ਫਰਾਰ ਤਸਕਰ ਗ੍ਰਿਫਤਾਰ

ਅੰਮ੍ਰਿਤਸਰ ਵਿਚ 5 ਮਾਮਲਿਆਂ ਵਿਚ ਫਰਾਰ ਤਸਕਰ ਗ੍ਰਿਫਤਾਰ

0
ਅੰਮ੍ਰਿਤਸਰ ਵਿਚ 5 ਮਾਮਲਿਆਂ ਵਿਚ ਫਰਾਰ ਤਸਕਰ ਗ੍ਰਿਫਤਾਰ

20 ਲੱਖ ਡਰੱਗ ਮਨੀ, ਕਾਰ ਅਤੇ ਹਥਿਆਰ ਬਰਾਮਦ
ਅੰਮ੍ਰਿਤਸਰ, 30 ਜੁਲਾਈ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਦਿਹਾਤੀ ਪੁਲੀਸ ਨੇ 5 ਮਾਮਲਿਆਂ ਵਿੱਚ ਭਗੌੜੇ ਮੁਲਜ਼ਮਾਂ ਨੂੰ ਡਰੱਗ ਮਨੀ, ਕਾਰ ਅਤੇ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਦੋ ਸਾਥੀ ਅਜੇ ਫਰਾਰ ਹਨ, ਜਿਨ੍ਹਾਂ ਨੂੰ ਫੜਨ ਲਈ ਪੁਲੀਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਹੋਬਤਜੀਤ ਸਿੰਘ ਵਾਸੀ ਪਿੰਡ ਨਾਥ ਦੀ ਖੂਹੀ ਵਜੋਂ ਹੋਈ ਹੈ ਅਤੇ ਫਰਾਰ ਸਾਥੀਆਂ ਦੀ ਪਛਾਣ ਗੁਰਜੀਤ ਸਿੰਘ ਉਰਫ਼ ਗੋਰਾ ਅਤੇ ਕੁਲਜੀਤ ਸਿੰਘ ਉਰਫ਼ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਹਿਤਾ ਦੀ ਪੁਲੀਸ ਨੇ ਸਪੈਸ਼ਲ ਨਾਕਾ ਲਾਇਆ ਹੋਇਆ ਸੀ ਕਿ ਇਸੇ ਦੌਰਾਨ ਮੁਲਜ਼ਮ ਮਹੋਬਤਜੀਤ ਸਿੰਘ ਆਪਣੀ ਇਨੋਵਾ ਕਾਰ ਵਿੱਚ ਆਇਆ। ਪੁਲੀਸ ਨੇ ਉਸ ਨੂੰ ਪਛਾਣ ਲਿਆ ਅਤੇ ਉਸ ਨੂੰ ਘੇਰਨ ਵਿੱਚ ਸਫ਼ਲ ਹੋ ਗਈ। ਜਦੋਂ ਪੁਲੀਸ ਨੇ ਮੁਲਜ਼ਮ ਦੀ ਤਲਾਸ਼ੀ ਲਈ ਤਾਂ ਉਸ ਦੀ ਕਾਰ ਵਿੱਚ 20 ਲੱਖ ਰੁਪਏ ਪਏ ਸਨ ਅਤੇ ਇੱਕ 12 ਬੋਰ ਦੀ ਡਬਲ ਬੈਰਲ ਬੰਦੂਕ ਅਤੇ 6 ਜਿੰਦਾ ਕਾਰਤੂਸ ਵੀ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।