ਅੰਸਾਰੀ ਨੂੰ ਪੰਜਾਬ ਪੁਲਿਸ ਨੇ ਯੂਪੀ ਪੁਲਿਸ ਦੀ ਟੀਮ ਨੂੰ ਸੌਂਪਿਆ

ਰੋਪੜ, 6 ਅਪ੍ਰੈਲ, ਹ.ਬ. : ਉਤਰ ਪ੍ਰਦੇਸ਼ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਅੱਜ ਪੰਜਾਬ ਪੁਲਿਸ ਨੇ ਯੂਪੀ ਤੋਂ ਆਈ ਪੁਲਿਸ ਟੀਮ ਨੂੰ ਸੌਂਪ ਦਿੱਤਾ। ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਬਾਂਦਾ ਜੇਲ੍ਹ ਲੈ ਕੇ ਜਾਵੇਗੀ। ਯੂਪੀ ਦੀ ਬਾਂਦਾ ਪੁਲਿਸ ਟੀਮ ਅੱਜ ਤੜਕੇ ਕਰੀਬ ਚਾਰ ਵਜੇ ਰੂਪਨਗਰ ਪਹੁੰਚ ਗਈ ਸੀ। ਕੁਝ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੇ ਮੁਖਤਾਰ ਅੰਸਾਰੀ ਨੂੰ ਯੂਪੀ ਪੁਲਿਸ ਦੇ ਹਵਾਲੇ ਕੀਤਾ ਗਿਆ। ਹੁਣ ਯੂਪੀ ਪੁਲਿਸ ਸੜਕ ਦੇ ਰਸਤੇ ਰਾਹੀਂ ਮੁਖਤਾਰ ਅੰਸਾਰੀ ਨੂੰ ਯੂਪੀ ਲੈ ਕੇ ਜਾਵੇਗੀ।

Video Ad
Video Ad