Home ਤਾਜ਼ਾ ਖਬਰਾਂ ਅੱਜ ਤੋਂ ਪੰਜਾਬ ਦੇ ਦਫ਼ਤਰਾਂ ਦਾ 7.30 ਤੋਂ 2 ਵਜੇ ਤੱਕ ਹੋਇਆ ਸਮਾਂ

ਅੱਜ ਤੋਂ ਪੰਜਾਬ ਦੇ ਦਫ਼ਤਰਾਂ ਦਾ 7.30 ਤੋਂ 2 ਵਜੇ ਤੱਕ ਹੋਇਆ ਸਮਾਂ

0

ਭਗਵੰਤ ਮਾਨ ਸਣੇ ਮੰਤਰੀ ਸਮੇਂ ਸਿਰ ਆਏ ਦਫ਼ਤਰ

ਲੋਕਾਂ ਕੋਲੋਂ ਪੁੱਛ ਕੇ ਲਿਆ ਗਿਆ ਫੈਸਲਾ : ਭਗਵੰਤ ਮਾਨ

ਕਈ ਦਫ਼ਤਰਾਂ ਦੇ ਮੁਲਾਜ਼ਮ ਸਮੇਂ ਸਿਰ ਨਹੀਂ ਪੁੱਜ ਸਕੇ
ਚੰਡੀਗੜ੍ਹ, 2 ਮਈ, ਹ.ਬ. : ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਮੰਗਲਵਾਰ ਸਵੇਰੇ 7.30 ਵਜੇ ਖੁੱਲ੍ਹੇ ਅਤੇ ਦੁਪਹਿਰ 2 ਵਜੇ ਬੰਦ ਹੋਣਗੇ। ਸੀਐਮ ਭਗਵੰਤ ਮਾਨ ਅਤੇ ਮੰਤਰੀ ਸਵੇਰੇ ਆਪਣੇ ਦਫ਼ਤਰ ਸਮੇਂ ਸਿਰ ਪਹੁੰਚ ਗਏ। ਕਈ ਦਫ਼ਤਰਾਂ ਵਿਚ ਸਰਕਾਰੀ ਮੁਲਾਜ਼ਮ ਸਮੇਂ ਸਿਰ ਨਹੀਂ ਪਹੁੰਚ ਸਕੇ। ਸਰਕਾਰੀ ਦਫ਼ਤਰਾਂ ਦਾ ਅੱਜ ਪਹਿਲੀ ਵਾਰ ਸਮਾਂ ਬਦਲਿਆ ਗਿਆ ਹੈ।
ਸੋਮਵਾਰ ਨੂੰ ਉਨ੍ਹਾਂ ਟਵੀਟ ਕੀਤਾ ਸੀ ਕਿ 2 ਮਈ ਤੋਂ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਰਿਹਾ ਹੈ। ਮੈਂ ਆਪ ਸਵੇਰੇ 7.30 ਵਜੇ ਆਪਣੇ ਦਫ਼ਤਰ ਜਾਵਾਂਗਾ। ਸਾਡੀ ਸਰਕਾਰ ਨੇ ਇੱਕ ਨਵੀਂ ਪਹਿਲ ਕੀਤੀ ਹੈ। ਇਸ ਨਾਲ ਬਹੁਤ ਫਾਇਦਾ ਹੋਵੇਗਾ ਅਤੇ ਮੈਂ ਇਸ ਪਹਿਲਕਦਮੀ ਵਿੱਚ ਪੰਜਾਬ ਦੇ ਲੋਕਾਂ ਨਾਲ ਹੱਥ ਮਿਲਾਉਣ ਦੀ ਉਮੀਦ ਕਰਦਾ ਹਾਂ। ਪੰਜਾਬ ਸਰਕਾਰ ਨੇ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਸੰਭਾਵਿਤ ਕਮੀ ਨਾਲ ਨਜਿੱਠਣ ਲਈ ਦਫਤਰਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦਾ ਫੈਸਲਾ ਕੀਤਾ ਹੈ। ਹੁਣ ਦਫ਼ਤਰ ਸਵੇਰੇ 7.30 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਇਸ ਦੇ ਨਾਲ ਹੀ ਹਸਪਤਾਲ ਪਹਿਲਾਂ ਵਾਂਗ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਆਪਣੀਆਂ ਸੇਵਾਵਾਂ ਦੇਣਗੇ। ਇਸ ਸਬੰਧੀ ਸਿਹਤ ਵਿਭਾਗ ਨੇ ਹੁਕਮ ਜਾਰੀ ਕਰ ਦਿੱਤੇ ਹਨ। ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਲੋਕ ਵਿਭਾਗ ਦੇ ਟੋਲ ਫਰੀ ਹੈਲਪਲਾਈਨ ਨੰਬਰ 104 ਤੋਂ ਵੀ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਹਾਇਤਾ ਪ੍ਰਾਪਤ ਕਰ ਸਕਣਗੇ। ਸਿਹਤ ਵਿਭਾਗ ਮੁਤਾਬਕ ਹਸਪਤਾਲਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮਰੀਜ਼ ਪਹਿਲਾਂ ਦੀ ਤਰ੍ਹਾਂ ਉਥੇ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਣਗੇ। ਉਪਰੋਕਤ ਹੁਕਮ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨ ਹਸਪਤਾਲ, ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਆਮ ਆਦਮੀ ਕਲੀਨਿਕ, ਈਐਸਆਈ ਹਸਪਤਾਲਾਂ ’ਤੇ ਲਾਗੂ ਹੋਣਗੇ। ਇਸ ਤੋਂ ਪਹਿਲਾਂ ਸੂਬੇ ਦੇ ਹਸਪਤਾਲਾਂ ਦੇ ਅੰਦਰ ਸਥਿਤ ਦਫ਼ਤਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਦੇ ਸਨ। ਹੁਣ ਇਹ ਸਵੇਰੇ 7.30 ਤੋਂ 2 ਵਜੇ ਤੱਕ ਖੁੱਲ੍ਹਾ ਰਹੇਗਾ। ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ 24 ਘੰਟੇ ਚੱਲਦੀਆਂ ਰਹਿਣਗੀਆਂ।