Home ਸਿਹਤ ਅੱਧੇ ਸਿਰ ਦਰਦ ਤੋਂ ਇੰਝ ਪਾਓ ਛੁਟਕਾਰਾ

ਅੱਧੇ ਸਿਰ ਦਰਦ ਤੋਂ ਇੰਝ ਪਾਓ ਛੁਟਕਾਰਾ

0
ਅੱਧੇ ਸਿਰ ਦਰਦ ਤੋਂ ਇੰਝ ਪਾਓ ਛੁਟਕਾਰਾ

ਕੰਨ ਦੀਆਂ ਸਮੱਸਿਆਵਾਂ : ਜੋ ਲੋਕ ਹਰ ਰੋਜ਼ ਆਪਣੇ ਕੰਨਾਂ ਵਿਚ ਸਿਰਫ ਦੋ ਬੂੰਦਾਂ ਸਰ੍ਹੋਂ ਦਾ ਤੇਲ ਪਾਉਂਦੇ ਹਨ, ਉਨ੍ਹਾਂ ਦੀ ਸੁਣਨ ਦੀ ਸ਼ਕਤੀ ਠੀਕ ਬਣੀ ਰਹਿੰਦੀ ਹੈ। ਅਜਿਹਾ ਕਰਨ ਨਾਲ ਕੰਨ ਦੀ ਮੈਲ ਵੀ ਫੁੱਲ ਕੇ ਉੱਪਰ ਆ ਜਾਂਦੀ ਹੈ, ਜਿਸ ਨੂੰ ਬਿਨਾਂ ਕਿਸੇ ਖਤਰੇ ਦੇ ਅਸਾਨੀ ਨਾਲ ਕੱਢ ਕੇ ਕੰਨ ਨੂੰ ਸਾਫ ਰੱਖਿਆ ਜਾ ਸਕਦਾ ਹੈ। ਇਸ ਪ੍ਰਯੋਗ ਨਾਲ ਸ਼ਵਾਸ ਰੋਗ ਦੀ ਸ਼ਿਕਾਇਤ ਦੂਰ ਹੁੰਦੀ ਹੈ ਅਤੇ ਕਫ ਅਤੇ ਖਾਂਸੀ ਵਿਚ ਆਰਾਮ ਮਿਲਦਾ ਹੈ।
ਪੇਟ ਦੇ ਕੀੜੇ : ਜੇ ਪੇਟ ਵਿਚ ਕੀੜੇ ਪੈ ਗਏ ਹੋਣ ਤਾਂ 3 ਗ੍ਰਾਮ ਸਰ੍ਹੋਂ ਦਾ ਪਾਊਡਰ ਦਿਨ ਵਿਚ ਦੋ ਵਾਰ ਗਰਮ ਪਾਣੀ ਦੇ ਨਾਲ ਸੇਵਨ ਕਰੋ ? 3 ਤੋਂ 5 ਦਿਨਾਂ ਤੱਕ ਇਸ ਪ੍ਰਯੋਗ ਨੂੰ ਕਰਨ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।
ਅੱਧੇ ਸਿਰ ਦਾ ਦਰਦ : ਸਿਰ ਦੇ ਅੱਧੇ ਹਿੱਸੇ ਵਿਚ ਦਰਦ ਹੋਣ ’ਤੇ ਵਿਅਕਤੀ ਬੇਹਾਲ ਜਿਹਾ ਹੋ ਜਾਂਦਾ ਹੈ। ਅਜਿਹੇ ਵਿਚ ਨੱਕ ਦੇ ਉਸ ਪਾਸੇ ਦੇ ਛੇਕ ਵਿਚ 2-3 ਬੂੰਦਾਂ ਸਰ੍ਹੋਂ ਦਾ ਤੇਲ ਪਾ ਕੇ ਜ਼ੋਰ ਨਾਲ ਸਾਹ ਲੈਣ ’ਤੇ ਸਿਰ ਦੇ ਉਸ ਭਾਗ ਦਾ ਦਰਦ ਠੀਕ ਹੋ ਜਾਂਦਾ ਹੈ। ਇਸ ਪ੍ਰਯੋਗ ਨੂੰ ਲਗਾਤਾਰ 4-5 ਦਿਨਾਂ ਤੱਕ ਕਰਨ ਨਾਲ ਹੀ ਲਾਭ ਮਿਲੇਗਾ। ਸੜੇ ਹੋਏ ਅੰਗ ’ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਛਾਲੇ ਨਹੀਂ ਪੈਂਦੇ ਸੌਣ ਤੋਂ ਪਹਿਲਾਂ ਧੁੰਨੀ ’ਤੇ ਸਰ੍ਹੋਂ ਦਾ ਤੇਲ ਲਗਾਉਣ ਨਾਲ ਬੁੱਲ੍ਹ ਨਹੀਂ ਫਟਦੇ।
ਸਰ੍ਹੋਂ ਦੇ ਤੇਲ ਦਾ ਖਾਣ ਵਾਲੇ ਤੇਲ ਦੇ ਰੂਪ ਵਿਚ ਸੇਵਨ ਕੀਤਾ ਜਾਂਦਾ ਹੈ। ਖਾਸ ਕਰ ਸਬਜ਼ੀ ਬਣਾਉਣ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦਰਅਸਲ ਸਰ੍ਹੋਂ ਦਾ ਤੇਲ ਬੇਹੱਦ ਉੱਚਕੋਟੀ ਦਾ ਤੰਦਰੁਸਤੀ ਅਤੇ ਖਾਧ ਪਦਾਰਥਾਂ ਦਾ ਰੱਖਿਅਕ ਹੈ? ਇਹੀ ਕਾਰਨ ਹੈ ਕਿ ਸਰ੍ਹੋਂ ਦੇ ਤੇਲ ਵਿਚ ਪਾਇਆ ਗਿਆ ਆਚਾਰ ਕਈ ਸਾਲਾਂ ਤੱਕ ਖਰਾਬ ਨਹੀਂ ਹੁੰਦਾ।
ਸਰ੍ਹੋਂ ਮੁੱਖ ਤੌਰ ’ਤੇ ਦੋ ਤਰ੍ਹਾਂ ਦੀ ਹੁੰਦੀ ਹੈ-ਪੀਲੀ ਅਤੇ ਲਾਲ ਔਸ਼ਧੀ ਗੁਣਾਂ ਵਿਚ ਪੀਲੀ ਸਰ੍ਹੋਂ ਬਿਹਤਰ ਮੰਨੀ ਜਾਂਦੀ ਹੈ। ਇਲਾਜ ਦੇ ਕੰਮਾਂ ਵਿਚ ਮੁੱਖ ਤੌਰ ’ਤੇ ਸਰ੍ਹੋਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤੇਲ ਭੁੱਖ ਵਧਾਉਣ ਵਾਲਾ ਹੁੰਦਾ ਹੈ।