Home ਭਾਰਤ ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਅਤੇ ਚਿੰਕੀ ਯਾਦਵ ਨੇ ਸੋਨ ਤਮਗਾ ਜਿੱਤਿਆ

ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਅਤੇ ਚਿੰਕੀ ਯਾਦਵ ਨੇ ਸੋਨ ਤਮਗਾ ਜਿੱਤਿਆ

0
ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਅਤੇ ਚਿੰਕੀ ਯਾਦਵ ਨੇ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਦਿੱਲੀ ‘ਚ ਚੱਲ ਰਹੇ ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦਾ 6ਵੇਂ ਦਿਨ ਮੱਧ ਪ੍ਰਦੇਸ਼ ਦੇ ਨਿਸ਼ਾਨੇਬਾਜ਼ਾਂ ਦੇ ਨਾਮ ਰਿਹਾ। ਭੋਪਾਲ ਦੇ ਦੋ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਚਿੰਕੀ ਯਾਦਵ ਨੇ ਵੱਖ-ਵੱਖ ਮੁਕਾਬਲਿਆਂ ‘ਚ ਭਾਰਤ ਨੂੰ ਸੋਨ ਤਮਗਾ ਦਿਵਾਇਆ। ਐਸ਼ਵਰਿਆ ਨੇ ਮਰਦਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨਨ ‘ਚ ਸੋਨ ਤਮਗਾ ਜਿੱਤਿਆ। ਵਿਸ਼ਵ ਕੱਪ ‘ਚ ਇਹ ਉਸ ਦਾ ਪਹਿਲਾ ਸੋਨ ਤਗਮਾ ਹੈ। ਦਿੱਗਜ਼ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਨੇ ਇਸੇ ਮੁਕਾਬਲੇ ‘ਚ 6ਵਾਂ ਸਥਾਨ ਪ੍ਰਾਪਤ ਕੀਤਾ। ਇਹ ਦੋਵੇਂ ਨਿਸ਼ਾਨੇਬਾਜ਼ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ।

ਉੱਥੀ ਹੀ ਚਿੰਕੀ ਨੇ ਮਹਿਲਾ 25 ਮੀਟਰ ਪਿਸਟਲ ‘ਚ ਸੋਨ ਤਗਮਾ ਜਿੱਤਿਆ। ਇਸ ਈਵੈਂਟ ‘ਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਗੋਲਡ, ਸਿਲਵਰ ਤੇ ਕਾਂਸੀ ਦੇ ਤਿੰਨੇ ਤਮਗੇ ਜਿੱਤੇ। ਚਿੰਕੀ ਤੋਂ ਇਲਾਵਾ ਮਹਾਰਾਸ਼ਟਰ ਦੀ ਰਾਹੀ ਸਰਨੋਬਤ ਨੇ ਚਾਂਦੀ ਅਤੇ ਹਰਿਆਣਾ ਦੀ ਮਨੂੰ ਭਾਕਰ ਨੇ ਕਾਂਸੀ ਦਾ ਤਗਮਾ ਜਿੱਤਿਆ। ਚਿੰਕੀ ਇਸ ਈਵੈਂਟ ‘ਚ ਪਹਿਲਾਂ ਹੀ ਓਲੰਪਿਕ ਕੋਟਾ ਪ੍ਰਾਪਤ ਕਰ ਚੁੱਕੀ ਹੈ।

20 ਸਾਲਾ ਐਸ਼ਵਰਿਆ ਨੇ ਫ਼ਾਈਨਲ ‘ਚ 462.5 ਦਾ ਸਕੋਰ ਬਣਾਇਆ। ਇਸ ਦੇ ਨਾਲ ਹੀ ਹੰਗਰੀ ਦੀ ਸਟਾਰ ਰਾਈਫਲਮੈਨ ਇਸਤਵਾਨ ਪੇਨੀ 461.6 ਅੰਕਾਂ ਨਾਲ ਦੂਜੇ ਨੰਬਰ ‘ਤੇ ਰਹੀ। ਡੈਨਮਾਰਕ ਦੇ ਸਟੀਫਨ ਓਲਸਨ ਨੇ 450.9 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਤਿੰਨਾਂ ਤੋਂ ਇਲਾਵਾ ਫਿਨਲੈਂਡ ਦੀ ਅਲੈਸਕੀ ਲੈੱਪਾ ਤੇ ਜੁਹੋ ਕੁਰਕੀ ਅਤੇ ਸਵਿਟਜ਼ਰਲੈਂਡ ਦੀ ਜੇਨ ਲੋਚਬਿਹਲਰ ਇਸ ਈਵੈਂਟ ਦੇ ਫਾਈਨਲ ‘ਚ ਥਾਂ ਬਣਾਉਣ ‘ਚ ਕਾਮਯਾਬ ਰਹੀ।

ਕੁਆਲੀਫ਼ਿਕੇਸ਼ਨ ਰਾਊਂਡ ‘ਚ ਸੰਜੀਵ ਰਾਜਪੂਤ 1172 ਅੰਕਾਂ ਨਾਲ ਟਾਪ ‘ਤੇ ਰਹੇ ਸਨ, ਪਰ ਫ਼ਾਈਨਲ ‘ਚ ਖੁੰਝ ਗਏ। ਕੁਆਲੀਫ਼ਿਕੇਸ਼ਨ ਰਾਊਂਡ ‘ਚ ਐਸ਼ਵਰਿਆ 1165 ਅੰਕ ਹਾਸਲ ਕਰਨ ‘ਚ ਕਾਮਯਾਬ ਰਹੀ ਸੀ। ਐਸ਼ਵਰਿਆ ਨੇ ਸਾਲ 2019 ‘ਚ ਏਸ਼ੀਅਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਈਵੈਂਟ ‘ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਜਿੱਤ ਨਾਲ ਉਨ੍ਹਾਂ ਨੇ ਓਲੰਪਿਕ ਕੋਟਾ ਪ੍ਰਾਪਤ ਕੀਤਾ ਸੀ।