Home ਭਾਰਤ ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਭਾਰਤ ਨੇ 25 ਮੀਟਰ ਪਿਸਟਲ ਮਹਿਲਾ ਟੀਮ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ

ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਭਾਰਤ ਨੇ 25 ਮੀਟਰ ਪਿਸਟਲ ਮਹਿਲਾ ਟੀਮ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ

0
ਆਈਐਸਐਸਐਫ ਸ਼ੂਟਿੰਗ ਵਰਲਡ ਕੱਪ : ਭਾਰਤ ਨੇ 25 ਮੀਟਰ ਪਿਸਟਲ ਮਹਿਲਾ ਟੀਮ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ, 25 ਮਾਰਚ (ਹਮਦਰਦ ਨਿਊਜ਼ ਸਰਵਿਸ) : ਦਿੱਲੀ ‘ਚ ਚੱਲ ਰਹੇ ਆਈਐਸਐਸਐਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ 7ਵੇਂ ਦਿਨ ਭਾਰਤ ਨੇ 25 ਮੀਟਰ ਪਿਸਟਲ ਮਹਿਲਾ ਟੀਮ ਮੁਕਾਬਲੇ ‘ਚ ਸੋਨ ਤਮਗਾ ਜਿੱਤਿਆ। ਭਾਰਤੀ ਟੀਮ ਨੇ ਫਾਈਨਲ ‘ਚ ਪੋਲੈਂਡ ਨੂੰ 17-7 ਨਾਲ ਹਰਾਇਆ। ਭਾਰਤੀ ਟੀਮ ‘ਚ ਚਿੰਕੀ ਯਾਦਵ, ਰਾਹੀ ਸਰਨੋਬਤ ਅਤੇ ਮਨੂ ਭਾਕਰ ਸ਼ਾਮਲ ਸਨ।
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਰਹਿਣ ਵਾਲੀ ਚਿੰਕੀ ਯਾਦਵ ਦਾ ਇਹ ਦੂਜਾ ਸੋਨ ਤਮਗਾ ਹੈ। ਉਸ ਨੇ ਇਸ ਤੋਂ ਪਹਿਲਾਂ 25 ਮੀਟਰ ਪਿਸਟਲ ਮਹਿਲਾ ਦੇ ਵਿਅਕਤੀਗਤ ਈਵੈਂਟ ‘ਚ ਸੋਨ ਤਮਗਾ ਜਿੱਤਿਆ ਸੀ। ਉੱਥੇ ਹੀ ਮਨੂੰ ਭਾਕਰ ਦਾ ਈਹ ਤੀਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਮਨੂੰ ਨੇ 10 ਮੀਟਰ ਏਅਰ ਪਿਸਟਲ ਮਹਿਲਾ ਟੀਮ ਇਵੈਂਟ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਈਵੈਂਟ ‘ਚ ਸੋਨੇ ਦੇ ਤਮਗੇ ਜਿੱਤੇ ਸਨ।
ਉੱਥੇ ਹੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਮਰਦ ਟੀਮ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਹੰਗਰੀ ਦੇ ਖਿਡਾਰੀਆਂ ਵਿਚਕਾਰ ਬੰਦੂਕ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਤੋਂ ਬਾਅਦ ਜੱਜਾਂ ਨੇ ਹੰਗਰੀ ਟੀਮ ਨੂੰ ਅਯੋਗ ਕਰਾਰ ਦਿੱਤਾ। ਹੁਣ ਇਹ ਫਾਈਨਲ ਸ਼ੁੱਕਰਵਾਰ ਨੂੰ ਭਾਰਤ ਤੇ ਅਮਰੀਕਾ ਵਿਚਾਲੇ ਖੇਡਿਆ ਜਾਵੇਗਾ। ਇਸ ਦੇ ਨਾਲ ਹੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮਹਿਲਾ ਟੀਮ ਮੁਕਾਬਲੇ ‘ਚ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਪੋਲੈਂਡ ਨੇ ਫਾਈਨਲ ‘ਚ ਭਾਰਤ ਨੂੰ 47–43 ਨਾਲ ਹਰਾਇਆ। ਭਾਰਤੀ ਟੀਮ ‘ਚ ਅੰਜੁਮ ਮੋਦਗਿਲ, ਗਾਇਤਰੀ ਅਤੇ ਸ਼੍ਰੇਆ ਸਕਸੈਨਾ ਸ਼ਾਮਲ ਸਨ।
ਭਾਰਤ ਨੇ ਟੂਰਨਾਮੈਂਟ ‘ਚ ਹੁਣ ਤਕ ਕੁੱਲ 21 ਤਮਗੇ ਜਿੱਤੇ ਹਨ, ਜਿਨ੍ਹਾਂ ‘ਚ 10 ਸੋਨੇ, 6 ਚਾਂਦੀ ਅਤੇ 5 ਕਾਂਸੀ ਸ਼ਾਮਲ ਹਨ। ਭਾਰਤੀ ਟੀਮ ਇਸ ਸਮੇਂ ਟੂਰਨਾਮੈਂਟ ‘ਚ ਤਮਗਾ ਸੂਚੀ ‘ਚ ਸਭ ਤੋਂ ਉੱਪਰ ਹੈ। ਇਸ ਦੇ ਨਾਲ ਹੀ ਅਮਰੀਕਾ 3 ਸੋਨੇ, 2 ਚਾਂਦੀ ਤੇ 1 ਕਾਂਸੀ ਦੇ ਨਾਲ ਦੂਜੇ ਅਤੇ ਡੈਨਮਾਰਕ 2 ਗੋਲਡ ਤੇ 1 ਕਾਂਸੀ ਤੀਜੇ ਨੰਬਰ ‘ਤੇ ਹੈ।