Home ਪੰਜਾਬ ਆਈਜੀ ਉਮਰਾਨੰਗਲ ਸਣੇ ਸਸਪੈਂਡ 5 ਪੁਲਿਸ ਅਫ਼ਸਰਾਂ ਨੂੰ ਚਾਰਜ਼ਸੀਟ ਕਰਨ ਦੀ ਤਿਆਰੀ ਵਿਚ ਮਹਿਕਮਾ

ਆਈਜੀ ਉਮਰਾਨੰਗਲ ਸਣੇ ਸਸਪੈਂਡ 5 ਪੁਲਿਸ ਅਫ਼ਸਰਾਂ ਨੂੰ ਚਾਰਜ਼ਸੀਟ ਕਰਨ ਦੀ ਤਿਆਰੀ ਵਿਚ ਮਹਿਕਮਾ

0
ਆਈਜੀ ਉਮਰਾਨੰਗਲ ਸਣੇ ਸਸਪੈਂਡ 5 ਪੁਲਿਸ ਅਫ਼ਸਰਾਂ ਨੂੰ ਚਾਰਜ਼ਸੀਟ ਕਰਨ ਦੀ ਤਿਆਰੀ ਵਿਚ ਮਹਿਕਮਾ

ਚੰਡੀਗੜ੍ਹ, 31 ਮਾਰਚ, ਹ.ਬ. : ਖੰਨਾ ਦੇ ਕੌਮਾਂਤਰੀ ਡਰੱਗਜ਼ ਗਿਰੋਹ ਦੇ ਮੁੱਖ ਮੁਲਜ਼ਮ ਗੁਰਦੀਪ ਰਾਣੋ ਕੇਸ ਵਿਚ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਣੇ ਪੰਜ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ। ਇਸ ਵਿਚ ਉਮਰਾਨੰਗਲ ਤੋਂ ਇਲਾਵਾ ਚੌਥੀ ਆਈਆਰਬੀ ਪਠਾਨਕੋਟ ਵਿਚ ਤੈਨਾਤ ਅਸਿਸਟੈਂਟ ਕਮਾਡੈਂਟ ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦੇ ਐਸਪੀ ਡੀ ਸੇਵਾ ਸਿੰਘ ਮੱਲੀ, ਡੀਐਸਪੀ ਪਰਮਿੰਦਰ ਸਿੰਘ ਬਾਠ ਅਤੇ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਡੀ ਕਰਨਸ਼ੇਰ ਸਿੰਘ ਸ਼ਾਮਲ ਹਨ। ਹੁਣ ਪੁਲਿਸ ਇਨ੍ਹਾਂ ਸਭ ਦੇ ਖ਼ਿਲਾਫ਼ ਚਾਰਜਸ਼ੀਟ ਤਿਆਰ ਕਰਨ ਵਿਚ ਜੁਟੀ ਹੋਈ ਹੈ ਤਾਕਿ ਸਬੰਧਤ ਮੁਲਜ਼ਮਾਂ ਨੂੰ ਸਜ਼ਾ ਦਿਵਾਈ ਜਾ ਸਕੇ, ਜਿਸ ਨਾਲ ਕਿ ਹੋਰ ਲੋਕਾਂ ਨੂੰ ਸਬਕ ਮਿਲੇ ਅਤੇ ਉਹ ਕਿਸੇ ਵੀ ਤਰ੍ਹਾਂ ਵਿਚ ਅਜਿਹੇ ਮਾਮਲਿਆਂ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਨਾ ਕਰਨ।