Home ਤਾਜ਼ਾ ਖਬਰਾਂ ਆਈਟੀਬੀਪੀ ਦੇ ਜਵਾਨਾਂ ਦੀ ਬੱਸ ਖੱਡ ਵਿਚ ਡਿੱਗੀ, 10 ਮੌਤਾਂ

ਆਈਟੀਬੀਪੀ ਦੇ ਜਵਾਨਾਂ ਦੀ ਬੱਸ ਖੱਡ ਵਿਚ ਡਿੱਗੀ, 10 ਮੌਤਾਂ

0
ਆਈਟੀਬੀਪੀ ਦੇ ਜਵਾਨਾਂ ਦੀ ਬੱਸ ਖੱਡ ਵਿਚ ਡਿੱਗੀ, 10 ਮੌਤਾਂ

ਜੰਮੂ, 16 ਅਗਸਤ, ਹ.ਬ. : ਕਸ਼ਮੀਰ ਦੇ ਪਹਿਲਗਾਮ ਵਿਚ ਆਈਟੀਬੀਪੀ ਦੇ ਜਵਾਨਾਂ ਨੂੰ ਲੈ ਕੇ ਪਰਤ ਰਹੀ ਬਸ 100 ਫੁੱਟ ਡੁੰਘੀ ਖੱਡ ਵਿਚ ਡਿੱਗ ਗਈ । ਹਾਦਸਾ ਦਾ ਕਾਰਨ ਬੱਸ ਦੇ ਬਰੇਕ ਫੇਲ ਹੋਣਾ ਦੱਸਿਆ ਜਾ ਰਿਹਾ ਹੈ।
ਬਸ ਵਿਚ 39 ਜਵਾਨ ਸਵਾਰ ਸਨ। ਸਾਰੇ ਅਮਰਨਾਥ ਯਾਤਰਾ ਤੋਂ ਡਿਊਟੀ ਕਰਕੇ ਪਰਤ ਰਹੇ ਸੀ। ਰਿਪੋਰਟਾਂ ਮੁਤਾਬਕ 10 ਜਵਾਨਾਂ ਦੀ ਮੌਤ ਹੋ ਗਈ। ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। 39 ਵਿਚੋਂ 37 ਜਵਾਨ ਭਾਰਤ-ਤਿੱਬਤ ਸੀਮਾ ਪੁਲਿਸ ਬਲ ਤੋਂ ਅਤੇ ਬਾਕੀ 2 ਜੰਮੂ ਕਸ਼ਮੀਰ ਪੁਲਿਸ ਦੇ ਹਨ। ਜ਼ਖਮੀ ਹੋਏ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ।