ਆਈਪੀਐਲ ਤੋਂ ਪਹਿਲਾਂ ਕੇਕੇਆਰ ਨੂੰ ਵੱਡਾ ਝਟਕਾ, ਨਿਤੀਸ਼ ਰਾਣਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ

ਕੋਲਕਾਤਾ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ‘ਤੇ ਕੋਰੋਨਾ ਵਾਇਰਸ ਦੇ ਬੱਦਲ ਮੰਡਰਾਉਣ ਲੱਗੇ ਹਨ। 14ਵੇਂ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਟੀਮ ਦੇ ਖਿਡਾਰੀ ਨਿਤੀਸ਼ ਰਾਣਾ ਨੂੰ ਕੋਰੋਨਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਨਿਤੀਸ਼ ਰਾਣਾ ਗੋਆ ‘ਚ ਛੁੱਟੀਆਂ ਮਨਾਉਣ ਤੋਂ ਬਾਅਦ ਟੀਮ ਨਾਲ ਜੁੜੇ ਸਨ। ਉਨ੍ਹਾਂ ਦੀ ਰਿਪੋਰਟ ਦੋ ਦਿਨ ਪਹਿਲਾਂ ਪਾਜ਼ੀਟਿਵ ਆਈ ਸੀ, ਪਰ ਬੀਸੀਸੀਆਈ ਅਤੇ ਕੇਕੇਆਰ ਵੱਲੋਂ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਨਿਤੀਸ਼ ਮੁੰਬਈ ਦੇ ਟੀਮ ਹੋਟਲ ‘ਚ ਕੁਆਰੰਟੀਨ ਹਨ। ਉਨ੍ਹਾਂ ਦੀ ਨਿਗਰਾਨੀ ਡਾਕਟਰਾਂ ਦੀ ਟੀਮ ਕਰ ਰਹੀ ਹੈ। ਆਈਪੀਐਲ ਦਾ 14ਵਾਂ ਸੀਜ਼ਨ 9 ਅਪ੍ਰੈਲ ਨੂੰ ਸ਼ੁਰੂ ਹੋਣ ਵਾਲਾ ਹੈ। ਫਾਈਨਲ 30 ਮਈ ਨੂੰ ਹੋਵੇਗਾ। ਪਹਿਲਾ ਮੈਚ ਮੁੰਬਈ ਇੰਡੀਅਨਜ਼ (ਐਮਆਈ) ਅਤੇ ਰਾਇਲ ਚੈਲੇਂਜਰਸ ਬੰਗਲੁਰੂ (ਆਰਸੀਬੀ) ਵਿਚਕਾਰ ਖੇਡਿਆ ਜਾਣਾ ਹੈ। ਕੇਕੇਆਰ ਦਾ ਪਹਿਲਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਨਾਲ 11 ਮਾਰਚ ਨੂੰ ਹੈ।
ਨਿਤੀਸ਼ ਨੇ ਪਿਛਲੇ ਸਾਲ ਕੇਕੇਆਰ ਲਈ 14 ਮੈਚਾਂ ‘ਚ 25.14 ਦੀ ਔਸਤ ਨਾਲ 254 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਹੁਣ ਤਕ ਆਈਪੀਐਲ ‘ਚ ਖੇਡੇ ਗਏ 60 ਮੈਚਾਂ ‘ਚ 28.17 ਦੀ ਔਸਤ ਨਾਲ 1437 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 135.56 ਹੈ।
ਹਾਲ ਹੀ ‘ਚ ਸਮਾਪਤ ਹੋਏ ਘਰੇਲੂ ਕ੍ਰਿਕਟ ਟੂਰਨਾਮੈਂਟ ਵਿਜੇ ਹਜ਼ਾਰੇ ਟਰਾਫੀ ‘ਚ ਨਿਤੀਸ਼ ਰਾਣਾ 5ਵੇਂ ਟਾਪ ਸਕੋਰਰ ਸਨ। ਦਿੱਲੀ ਲਈ ਖੇਡਦਿਆਂ ਉਨ੍ਹਾਂ ਨੇ 7 ਮੈਚਾਂ ‘ਚ 66.33 ਦੀ ਔਸਤ ਨਾਲ 398 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਇਕ ਸੈਂਕੜਾ ਅਤੇ ਦੋ ਅਰਧ-ਸੈਂਕੜੇ ਵੀ ਲਗਾਏ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 97.78 ਸੀ।
ਕੇਕੇਆਰ ਦੀ ਟੀਮ ਦੇ ਕੈਂਪ ‘ਚ ਲਗਭਗ ਸਾਰੇ ਖਿਡਾਰੀ ਪਹੁੰਚ ਚੁੱਕੇ ਹਨ। ਸ਼ੁਭਮਨ ਗਿੱਲ, ਕਮਲੇਸ਼ ਨਾਗਰਕੋਟੀ ਅਤੇ ਸ਼ਿਵਮ ਮਾਵੀ ਜਿਹੇ ਖਿਡਾਰੀਆਂ ਨੇ ਟ੍ਰੇਨਿੰਗ ਸੈਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਆਂਦਰੇ ਰਸੇਲ, ਕਪਤਾਨ ਈਯੋਨ ਮੋਰਗਨ, ਦਿਨੇਸ਼ ਕਾਰਤਿਕ ਅਤੇ ਸੁਨੀਲ ਨਾਰਾਇਣ ਵੀ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਹਨ।

Video Ad

ਪਿਛਲੇ ਸੀਜ਼ਨ ‘ਚ ਸੀਐਸਕੇ ਟੀਮ ਦੇ 11 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ
ਪਿਛਲਾ ਸੀਜ਼ਨ 19 ਸਤੰਬਰ ਤੋਂ 10 ਨਵੰਬਰ ਤਕ ਯੂਏਈ ‘ਚ ਬਾਇਓ-ਸਕਿਓਰ ਮਾਹੌਲ ‘ਚ ਹੋਇਆ ਸੀ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ (ਸੀਐਸਕੇ) ਟੀਮ ਦੇ ਦੀਪਕ ਚਾਹਰ ਅਤੇ ਰਿਤੂਰਾਜ ਗਾਇਕਵਾੜ ਸਮੇਤ 11 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਹਾਲਾਂਕਿ ਇਸ ਤੋਂ ਬਾਅਦ ਪੂਰੇ ਟੂਰਨਾਮੈਂਟ ‘ਚ ਕੋਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸੀ।

Video Ad