ਆਈਸੀਸੀ ਵਨਡੇ ਰੈਂਕਿੰਗ : ਵਿਰਾਟ ਕੋਹਲੀ ਟਾਪ ‘ਤੇ ਬਰਕਰਾਰ

ਨਵੀਂ ਦਿੱਲੀ, 31 ਮਾਰਚ (ਹਮਦਰਦ ਨਿਊਜ਼ ਸਰਵਿਸ) : ਇੰਗਲੈਂਡ ਵਿਰੁੱਧ ਵਨਡੇ ਲੜੀ ਦੇ ਪਹਿਲੇ 2 ਮੈਚਾਂ ‘ਚ ਅਰਧ ਸੈਂਕੜੇ ਲਗਾਉਣ ਵਾਲੇ ਵਿਰਾਟ ਕੋਹਲੀ ਆਈਸੀਸੀ ਦੀ ਇਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਕਾਇਮ ਹਨ। ਇਸ ਦੇ ਨਾਲ ਹੀ ਵਿਆਹ ਕਾਰਨ ਇਸ ਲੜੀ ਤੋਂ ਦੂਰ ਰਹਿਣ ਵਾਲੇ ਜਸਪ੍ਰੀਤ ਬੁਮਰਾਹ ਇਕ ਸਥਾਨ ਤੋਂ ਖਿਸਕ ਕੇ ਚੌਥੇ ਨੰਬਰ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਇਕ ਹੋਰ ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ 9 ਸਥਾਨ ਦੀ ਛਾਲ ਲਗਾਈ ਹੈ।
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਪਹਿਲੇ ਦੋ ਵਨਡੇ ਮੈਚਾਂ ‘ਚ 56 ਅਤੇ 66 ਦੌੜਾਂ ਬਣਾਈਆਂ ਸਨ। ਉਹ ਤੀਜੇ ਵਨਡੇ ‘ਚ ਅਸਫਲ ਰਹੇ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ 857 ਅੰਕਾਂ ਨਾਲ ਰੈਂਕਿੰਗ ‘ਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਉਪ ਕਪਤਾਨ ਰੋਹਿਤ ਸ਼ਰਮਾ 825 ਅੰਕਾਂ ਨਾਲ ਤੀਜੇ ਨੰਬਰ ‘ਤੇ ਹਨ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 837 ਅੰਕਾਂ ਨਾਲ ਦੂਜੇ ਨੰਬਰ ‘ਤੇ ਹਨ।
ਰੋਹਿਤ ਅਤੇ ਵਿਰਾਟ ਹੀ ਟਾਪ-10 ‘ਚ ਸ਼ਾਮਲ ਦੋ ਭਾਰਤੀ ਬੱਲੇਬਾਜ਼ ਹਨ। ਸ਼ਿਖਰ ਧਵਨ 706 ਅੰਕਾਂ ਨਾਲ 16ਵੇਂ ਅਤੇ ਲੋਕੇਸ਼ ਰਾਹੁਲ 646 ਅੰਕਾਂ ਨਾਲ 27ਵੇਂ ਨੰਬਰ ‘ਤੇ ਹਨ। ਇੰਗਲੈਂਡ ਵਿਰੁੱਧ ਆਖਰੀ ਦੋ ਵਨਡੇ ਮੈਚਾਂ ‘ਚ ਸ਼ਾਨਦਾਰ ਪਾਰੀ ਖੇਡਣ ਵਾਲੇ ਰਿਸ਼ਭ ਪੰਤ 432 ਅੰਕਾਂ ਨਾਲ 91ਵੇਂ ਨੰਬਰ ‘ਤੇ ਹਨ। ਹਾਰਦਿਕ ਪਾਂਡਿਆ (561 ਅੰਕ) 42ਵੇਂ, ਕੇਦਾਰ ਜਾਧਵ (560ਅੰਕ) 44ਵੇਂ ਅਤੇ ਸ਼੍ਰੇਅਸ ਅਈਅਰ (479) ਅੰਕ ਨਾਲ 73ਵੇਂ ਨੰਬਰ ‘ਤੇ ਹਨ।
ਬੁਮਰਾਹ ਟਾਪ-10 ‘ਚ ਸ਼ਾਮਲ ਇਕਲੌਤੇ ਭਾਰਤੀ ਗੇਂਦਬਾਜ਼ ਹਨ। ਭੁਵਨੇਸ਼ਵਰ ਕੁਮਾਰ 632 ਅੰਕਾਂ ਨਾਲ 11ਵੇਂ ਨੰਬਰ ‘ਤੇ ਹਨ। ਉਨ੍ਹਾਂ ਨੇ 9 ਸਥਾਨ ਦੀ ਛਾਲ ਲਗਾਈ ਹੈ। ਯੁਜਵੇਂਦਰ ਚਾਹਲ (584 ਅੰਕ) 24ਵੇਂ, ਮੁਹੰਮਦ ਸ਼ਮੀ (574 ਅੰਕ) 26ਵੇਂ ਅਤੇ ਕੁਲਦੀਪ ਯਾਦਵ (564 ਅੰਕ) 28ਵੇਂ ਨੰਬਰ ‘ਤੇ ਹਨ। ਰਵਿੰਦਰ ਜਡੇਜਾ 559 ਅੰਕਾਂ ਨਾਲ 29ਵੇਂ ਨੰਬਰ ‘ਤੇ ਹਨ। ਸ਼ਾਰਦੂਲ ਠਾਕੁਰ 411 ਅੰਕਾਂ ਨਾਲ 80ਵੇਂ ਅਤੇ ਹਾਰਦਿਕ ਪਾਂਡਿਆ 403 ਅੰਕਾਂ ਨਾਲ 82ਵੇਂ ਨੰਬਰ ‘ਤੇ ਹਨ।
ਭਾਰਤ ਵਿਰੁੱਧ ਵਨਡੇ ਸੀਰੀਜ਼ ਦੇ ਦੂਜੇ ਮੈਚ ‘ਚ 99 ਦੌੜਾਂ ਬਣਾਉਣ ਵਾਲੇ ਬੇਨ ਸਟੋਕਸ ਹੁਣ ਵਿਸ਼ਵ ਦੇ ਨੰਬਰ-2 ਆਲਰਾਊਂਡਰ ਬਣ ਗਏ ਹਨ। ਉਨ੍ਹਾਂ ਦੇ 295 ਅੰਕ ਹਨ। ਬੰਗਲਾਦੇਸ਼ ਦਾ ਸਾਕਿਬ 408 ਅੰਕਾਂ ਨਾਲ ਪਹਿਲੇ ਨੰਬਰ ‘ਤੇ ਹਨ। ਰਵਿੰਦਰ ਜਡੇਜਾ 245 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹਨ। ਹਾਰਦਿਕ ਪਾਂਡਿਆ 226 ਅੰਕਾਂ ਨਾਲ 12ਵੇਂ ਨੰਬਰ ‘ਤੇ ਹਨ।

Video Ad
Video Ad