ਆਗਰਾ ਵਿਚ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਆਗਰਾ, 25 ਮਾਰਚ, ਹ.ਬ. : ਉਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿਚ ਦੋ ਭਰਾਵਾਂ ਦੇ ਵਿਚ ਝਗੜਾ ਸੁਲਝਾਉਣ ਗਏ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪੁਲਿਸ ਅਧਿਕਾਰੀ ਦੀ ਹੱਤਿਆ ਦੀ ਖ਼ਬਰ ਮਿਲਦੇ ਹੀ ਏਡੀਜੀ, ਆਈਜੀ ਅਤੇ ਐਸਐਸਪੀ ਸਣੇ ਕਈ ਅਧਿਕਾਰੀ ਮੌਕੇ ਤੇ ਪਹੁੰਚੇ।
ਆਗਰਾ ਦੇ ਖੰਦੌਲੀ ਥਾਣੇ ਵਿਚ ਆਉਣ ਵਾਲੀ ਪਲਾਜ਼ਾ ਚੌਕੀ ’ਤੇ ਤੈਨਾਤ ਐਸਆਈ ਪ੍ਰਸ਼ਾਂਤ ਯਾਦਵ ਦੇ ਕੋਲ ਫੋਨ ਆਇਆ। ਫੋਨ ਕਰਨ ਵਾਲੇ ਨੇ ਦੱਸਿਆ ਕਿ ਨਹਰਰਾ ਪਿੰਡ ਵਿਚ ਆਲੂ ਦੀ ਫਸਲ ਨੂੰ ਲੈ ਕੇ ਦੋ ਸਕੇ ਭਰਾਵਾਂ ਵਿਚ ਝਗੜਾ ਹੋ ਗਿਆ। ਛੋਟਾ ਭਰਾ ਵਿਸ਼ਵਜੀਤ ਮਜ਼ਦੂਰਾਂ ਨੂੰ ਧਮਕਾ ਰਿਹਾ ਹੈ। ਇਸ ਤੋਂ ਬਾਅਦ ਯਾਦਵ ਪਿੰਡ ਪਹੁੰਚ ਗਿਆ। ਇੱਥੇ ਵਿਸ਼ਵਨਾਥ ਪਿਸਟਲ ਦੇ ਨਾਲ ਮਜ਼ਦੂਰਾਂ ਨੂੰ ਧਮਕਾ ਰਿਹਾ ਸੀ। ਵਿਸ਼ਵਨਾਥ ਦੇ ਹੱਥ ਵਿਚ ਪਿਸਟਲ ਦੇਖ ਕੇ ਐਸਆਈ ਪ੍ਰਸ਼ਾਂਤ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਦੇ ਭੱਜਣ ਤੋਂ ਬਾਅਦ ਪ੍ਰਸ਼ਾਂਤ ਨੇ ਉਸ ਦਾ ਪਿੱਛਾ ਕੀਤਾ। ਵਿਸ਼ਵਨਾਥ ਨੇ ਫਾਇਰਿੰਗ ਕੀਤੀ। ਇੱਕ ਗੋਲੀ ਪ੍ਰਸ਼ਾਂਤ ਦੀ ਗਰਦਨ ਵਿਚ ਲੱਗੀ, ਜ਼ਖਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਲੇਕਿਨ ਰਸਤੇ ਵਿਚ ਉਸ ਦੀ ਮੌਤ ਹੋ ਗਈ।
ਮੁੱਖ ਮੰਤਰੀ ਯੋਗੀ ਨੇ ਐਸਆਈ ਦੀ ਮੌਤ ’ਤੇ ਸੋਗ ਜਤਾਇਆ। ਉਨ੍ਹਾਂ ਨੇ ਮ੍ਰਿਤਕ ਦੇ ਪਰਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ, ਨਾਲ ਹੀ ਪਰਵਾਰ ਦੇ ਮੈਂਬਰ ਨੂੰ ਨੌਕਰੀ ਅਤੇ ਉਨ੍ਹਾਂ ਦੇ ਪਿੰਡ ਦੀ ਸੜਕ ਨੂੰ ਐਸਆਈ ਦੇ ਨਾਂ ’ਤੇ ਕੀਤੇ ਜਾਣ ਦਾ ਐਲਾਨ ਕੀਤਾ।

Video Ad
Video Ad