Home Punjab Election ‘ਆਪ’ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਈਵੀਐਮ ਦੀ ਸੁਰੱਖਿਆ ਵਧਾਉਣ ਦੀ ਕੀਤੀ ਮੰਗ

‘ਆਪ’ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਈਵੀਐਮ ਦੀ ਸੁਰੱਖਿਆ ਵਧਾਉਣ ਦੀ ਕੀਤੀ ਮੰਗ

0
‘ਆਪ’ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ, ਈਵੀਐਮ ਦੀ ਸੁਰੱਖਿਆ ਵਧਾਉਣ ਦੀ ਕੀਤੀ ਮੰਗ

ਸਟਰੌਂਗ ਰੂਮ ਦੀ ਸੁਰੱਖਿਆ ਵਿਚ ਲੱਗੇ ਪੈਰਾ ਮਿਲਟਰੀ : ਰਾਘਵ ਚੱਢਾ
ਚੰਡੀਗੜ੍ਹ, 24 ਫਰਵਰੀ, ਹ.ਬ. : ਆਮ ਅਦਾਮੀ ਪਾਰਟੀ ਨੂੰ ਈਵੀਐਮ ਦੀ ਸੁਰੱਖਿਆ ਦੀ ਟੈਂਸ਼ਨ ਹੋ ਗਈ ਹੈ। ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਚੋਣ ਕਮਿਸ਼ਨ ਨੂੰ ਲੈਟਰ ਲਿਖਿਆ ਹੈ। ਜਿਸ ਵਿਚ ਉਨ੍ਹਾਂ ਨੇ ਕੁਝ ਸਟਰੌਂਗ ਰੂਮ ਦਾ ਹਵਾਲਾ ਦਿੱਤਾ ਹੈ ਜਿਨ੍ਹਾਂ ਵਿਚ ਪੈਰਾ ਮਿਲਟਰੀ ਸੁਰੱਖਿਆ ਨਹੀਂ ਹੈ । ਪੰਜਾਬ ਪੁਲਿਸ ਦੀ ਹੀ ਤੈਨਾਤੀ ਕੀਤੀ ਗਈ ਹੈ। ਉਨ੍ਹਾਂ ਵਿਚ ਪੂਰੀ ਲਾਈਟ ਅਤੇ ਸੀਸੀਟੀਵੀ ਕੈਮਰੇ ਵੀ ਨਹੀਂ ਹਨ।
ਹਾਲਾਂਕਿ ਚੋਣ ਕਮਿਸ਼ਨ ਦਾ ਦਾਅਵਾ ਹੈ ਕਿ ਸਟਰੌਂਗ ਰੂਮ ਕੜੀ ਸੁਰੱਖਿਆ ਵਿਚ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਸਾਰੇ ਸਟਰੌਂਗ ਰੂਮ ਦੇ ਬਾਹਰ ਡੇਰਾ ਲਾ ਕੇ ਬੈਠੀ ਹੋਈ ਹੈ।
ਰਾਘਵ ਚੱਢਾ ਨੇ ਦੱਸਿਆ ਕਿ ਵਿਰਸਾ ਗਰਾਊਂਡ ਕਪੂਰਥਲਾ, ਗੌਰਮਿੰਟ ਆਰਟ ਐਂਡ ਸਪੋਰਟਸ ਕਾਲਜ ਕਪੂਰਥਲਾ ਰੋਡ, ਜਲੰਧਰ, ਮਲਟੀ ਸਕਿਲਡ ਡਿਵੈਲਪਮੈਂਟ ਸੈਂਟਰ ਆਈਟੀਆਈ ਹੁਸ਼ਿਆਰਪੁਰ, ਸੁਖਦੇਵ ਭਵਨ ਪੀਏਯੂ ਦਾਖਾ ਅਤੇ ਸੀਓਐਸ ਬਿਲਡਿੰਗ ਥਾਪਰ ਯੂਨੀਵਰਸਿਟੀ ਪਟਿਆਲਾ ਵਿਚ ਇਹ ਕਮੀਆਂ ਮਿਲੀਆਂ ਹਨ।
ਰਾਘਵ ਚੱਢਾ ਨੇ ਮੰਗ ਕੀਤੀ ਕਿ ਸਾਰੇ ਸਟਰੌਂਗ ਰੂਮਾਂ ਵਿਚ ਥ੍ਰੀ ਲੇਅਰ ਸਕਿਓਰਿਟੀ ਪ੍ਰਬੰਧ ਮਜ਼ਬੂਤ ਕੀਤੇ ਜਾਣ। ਇਨਰ ਅਤੇ ਆਊਟਰ ਸਰਕਲ ਦੀ ਸਕਿਓਰਿਅੀ ਲਈ ਪੈਰਾ ਮਿਲਟਰੀ ਫੋਰਸ ਤੈਨਾਤ ਕੀਤੀ ਜਾਵੇ। ਕੈਮਰੇ ਇੰਸਟੌਲ ਕਰਕੇ ਉਸ ਦੇ ਆਨਲਾਈਨ Çਲੰਕ ਉਮੀਦਵਾਰਾਂ ਨੂੰ ਦਿੱਤੇ ਜਾਣ। ਸਟਰੌਂਗ ਰੂਮ ਦੀ ਐਂਟਰੀ ਐਗਜਿਟ ਵਿਚ ਸੀਸੀਟੀਵੀ ਕੈਮਰੇ ਲਗਾਏ ਜਾਣ। ਜਿਨ੍ਹਾਂ ਉਮੀਦਵਾਰ ਅਤੇ ਉਨ੍ਹਾਂ ਦੇ ਏਜੰਟ ਦੇਖ ਸਕਣ।
ਇਸ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਸਵਾਲ ਖੜ੍ਹੇ ਕੀਤੇ ਹਨ। ਦੇਰ ਰਾਤ ਮਹਿੰਦਰਾ ਕਾਲਜ ਪੁੱਜੇ ਅਜੀਤਪਾਲ ਕੋਹਲੀ ਨੇ ਦਾਅਵਾ ਕੀਤਾ ਕਿ ਇੱਥੇ ਅੰਦਰ ਅਤੇ ਬਾਹਰ ਲੋੜੀਂਦੇ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਹਨ। ਜਿਸ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ । ਕੋਹਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਚੋਣ ਅਫ਼ਸਰ ਤੋਂ ਮੰਗ ਕੀਤੀ ਕਿ ਸਟਰੌਂਗ ਰੂਮ ਵਾਲੇ ਇਲਾਕੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਮਹਿੰਦਰਾ ਕਾਲਜ ਵਿਖੇ ਫੇਸਬੁੱਕ ’ਤੇ ਲਾਈਵ ਘੁੰਮਦਿਆਂ ਅਜੀਤਪਾਲ ਕੋਹਲੀ ਨੇ ਦਿਖਾਇਆ ਕਿ ਕਾਲਜ ਦੇ ਬਾਹਰਲੇ ਪਾਸੇ ਕੋਈ ਵੀ ਸੁਰੱਖਿਆ ਮੁਲਾਜ਼ਮ ਮੌਜੂਦ ਨਹੀਂ ਹੈ ਜਦੋਂ ਕਿ ਅੰਦਰਲੇ ਪਾਸੇ ਸਿਰਫ ਦੋ ਜਾਂ ਤਿੰਨ ਪੁਲਸ ਮੁਲਾਜ਼ਮ ਤਾਇਨਾਤ ਹਨ। ਕੋਹਲੀ ਨੇ ਕਿਹਾ ਕਿ ਇਨ੍ਹਾਂ ਸਟਰੌਂਗ ਰੂਮ ਦੇ ਅੰਦਰ ਪਈਆਂ ਮਸ਼ੀਨਾਂ ਵਿਚ ਉਮੀਦਵਾਰਾਂ ਦੇ ਪੰਜ ਸਾਲਾਂ ਦੀ ਕਿਸਮਤ ਬੰਦ ਪਈ ਹੈ ਪਰ ਇਨ੍ਹਾਂ ਦੀ ਸੁਰੱਖਿਆ ਲਈ ਲੋੜੀਂਦਾ ਪ੍ਰਬੰਧ ਨਹੀਂ ਕੀਤੇ ਗਏ। ਕੋਹਲੀ ਨੇ ਕਿਹਾ ਕਿ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਵੱਡੀ ਵਾਰਦਾਤ ਹੋ ਸਕਦੀ ਹੈ। ਸਟਰੌਂਗ ਰੂਮ ਦੇ ਅੰਦਰ ਅਤੇ ਬਾਹਰ ਵੱਧ ਤੋਂ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨ ਦੇ ਨਾਲ ਇੱਥੇ ਸੀਸੀਟੀਵੀ ਲਗਾਏ ਜਾਣ ਅਤੇ ਕੈਮਰਿਆਂ ਦਾ ਲਿੰਕ ਸਿੱਧਾ ਉਮੀਦਵਾਰਾਂ ਨੂੰ ਦਿੱਤਾ ਜਾਵੇ।