Home ਕਰੋਨਾ ਆਮਿਰ ਖਾਨ ਨੂੰ ਵੀ ਹੋਇਆ ਕੋਰੋਨਾ

ਆਮਿਰ ਖਾਨ ਨੂੰ ਵੀ ਹੋਇਆ ਕੋਰੋਨਾ

0
ਆਮਿਰ ਖਾਨ ਨੂੰ ਵੀ ਹੋਇਆ ਕੋਰੋਨਾ

ਮੁੰਬਈ , 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਭਾਵੇਂ ਕੋਰੋਨਾ ਵੈਕਸੀਨ ਦਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ, ਪਰ ਇੱਕ ਵਾਰ ਮੁੜ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕਈ ਬਾਲੀਵੁਡ ਹਸਤੀਆਂ ਦੀਆਂ ਕੋੋਰੋਨਾ ਦੀ ਲਪੇਟ ਵਿੱਚ ਆ ਚੁੱਕੀਆਂ ਹਨ ਤੇ ਹੁਣ ਅਦਾਕਾਰ ਆਮਿਰ ਖਾਨ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ।
ਰਿਪੋਰਟ ਪੌਜ਼ੀਟਿਵ ਆਉਣ ਮਗਰੋਂ ਆਮਿਰ ਖਾਨ ਆਪਣੇ ਘਰੇ ਹੀ ਏਕਾਂਤਵਾਸ ਹੋ ਗਏ ਹਨ। ਉਹ ਕੋਵਿਡ-19 ਬਾਰੇ ਸਿਹਤ ਵਿਭਾਗ ਦੇ ਸਾਰੇ ਨਿਯਮਾਂ ਦੀ ਪਾਲਣ ਕਰ ਰਹੇ ਹਨ। ਆਮਿਰ ਖਾਨ ਨੇ ਹਾਲ ਹੀ ਵਿੱਚ 14 ਮਾਰਚ ਨੂੰ ਆਪਣਾ 56ਵਾਂ ਜਨਮ ਦਿਨ ਮਨਾਇਆ ਸੀ। ਆਮਿਰ ਖਾਨ ਫਿਲਮ ਲਾਲ ਸਿੰਘ ਚੱਡਾ ਵਿੱਚ ਨਜ਼ਰ ਆਉਣਗੇ। ਦੱਸ ਦੇਈਏ ਕਿ ਬੀਤੇ ਦਿਨ ਅਦਾਕਾਰ ਕਾਰਤਿਕ ਆਰੀਅਨ ਨੂੰ ਵੀ ਕੋਰੋਨਾ ਹੋ ਗਿਆ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਉਨ੍ਹਾਂ ਦੀ ਕੋਵਿਡ-19 ਟੈਸਟ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਉੱਧਰ ਬਾਲੀਵੁਡ ਅਦਾਕਾਰ ਰਣਬੀਰ ਕਪੂਰ ਵੀ ਏਕਾਂਤਵਾਸ ਚੱਲ ਰਹੇ ਹਨ।