ਆਮਿਰ ਖ਼ਾਨ ਨੇ ਦਰਬਾਰ ਸਾਹਿਬ ਵਿਚ ਮੱਥਾ ਟੇਕਿਆ

ਅੰਮ੍ਰਿਤਸਰ, 10 ਅਗਸਤ, ਹ.ਬ. : ਵਿਵਾਦਾਂ ਨਾਲ ਘਿਰੀ ਲਾਲ ਸਿੰਘ ਚੱਢਾ ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਬਾਲੀਵੁਡ ਐਕਟਰ ਆਮਿਰ ਖ਼ਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ। ਉਨ੍ਹਾਂ ਨੇ ਬੁਧਵਾਰ ਤੜਕੇ 5.30 ਵਜੇ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਫਿਲਮ ਦੀ ਸਫਲਤਾ ਦੇ ਲਈ ਆਸ਼ੀਰਵਾਦ ਲਿਆ। ਉਨ੍ਹਾਂ ਦੀ ਫ਼ਿਲਮ ਬੀਤੇ ਕੁਝ ਸਮੇਂ ਤੋਂ ਉਨ੍ਹਾਂ ਦੇ ਇੱਕ ਪੁਰਾਣੇ ਬਿਆਨ ਦੇ ਕਾਰਨ ਵਿਵਾਦਾਂ ਵਿਚ ਚਲ ਰਹੀ ਹੈ, ਜਿਸ ਦਾ ਦੇਸ਼ ਵਿਚ ਬਾਈਕਾਟ ਕੀਤਾ ਜਾ ਰਿਹਾ ਹੈ।
ਆਮਿਰ ਖ਼ਾਨ ਦੀ ਫਿਲਮ ਲਾਲ ਸਿੰਘ ਚੱਢਾ 11 ਅਗਸਤ ਨੂੰ ਪੂਰੇ ਵਿਸ਼ਵ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਆਮਿਰ ਖ਼ਾਨ ਗੋਲਡਨ ਟੈਂਪਲ ਪੁੱਜੇ। ਮਿਲੀ ਜਾਣਕਾਰੀ ਦੇ ਅਨੁਸਾਰ ਆਮਿਰ ਖ਼ਾਨ ਨੇ ਅਪਣੇ ਇਸ ਟ੍ਰਿਪ ਨੂੰ ਪੂਰੀ ਤਰ੍ਹਾ ਗੁਪਤ ਰੱਖਿਆ।

Video Ad
Video Ad