ਸਿਡਨੀ, 5 ਮਈ, ਹ.ਬ. : ਆਸਟ੍ਰੇਲੀਆ ’ਚ ਇਕ ਵਾਰ ਫਿਰ ਮੰਦਰ ਦੀ ਭੰਨ੍ਹਤੋੜ ਕੀਤੀ ਗਈ। ਪੱਛਮੀ ਸਿਡਨੀ ਦੇ ਰੋਜ਼ਹਿਲ ਉਪਨਗਰ ਵਿੱਚ ਸਥਿਤ ਬਾਪਸ ਸਵਾਮੀਨਾਰਾਇਣ ਮੰਦਰ ਵਿੱਚ ਭੰਨ੍ਹਤੋੜ ਦੀ ਇੱਕ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਖਾਲਿਸਤਾਨ ਸਮਰਥਕਾਂ ਨੇ ਸ਼ੁੱਕਰਵਾਰ ਸਵੇਰੇ ਬਾਪਸ ਸਵਾਮੀਨਾਰਾਇਣ ਮੰਦਰ ’ਤੇ ਹਮਲਾ ਕੀਤਾ ਅਤੇ ਭੰਨ੍ਹਤੋੜ ਕੀਤੀ।