ਆਸਟੇ੍ਰਲੀਆ ਵਿਚ ਆਏ ਹੜ੍ਹ ਕਾਰਨ ਹੋਰ ਵਿਗੜੇ ਹਾਲਾਤ

ਸਿਡਨੀ, 24 ਮਾਰਚ, ਹ.ਬ. : ਆਸਟੇ੍ਰਲੀਆ ਵਿਚ ਭਾਰੀ ਮੀਂਹ ਪੈਣ ਤੋਂ ਬਾਅਦ ਆਏ ਹੜ੍ਹ ਕਾਰਨ ਹਾਲਾਤ ਕਾਫੀ ਵਿਗੜ ਗਏ ਹਨ। ਨਿਊ ਸਾਊਥ ਵੇਲਸ ਵਿਚ ਪਾਣੀ ਭਰਨ ਦੇ ਕਾਰਨ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ’ਤੇ ਉਥੋਂ ਹਟਣ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਤੋਂ ਪਹਿਲਾਂ 18 ਹਜ਼ਾਰ ਲੋਕ ਅਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ।
ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਗਲੈਡੀ ਨੇ ਮੰਗਲਵਾਰ ਨੂੰ ਦੱਸਿਆ ਕਿ ਮੌਸਮ ਖਰਾਬ ਰਹਿਣ ਦੇ ਕਾਰਨ ਇਸ ਦਾ ਕਾਫੀ ਅਸਰ ਪਿਆ। ਉਨ੍ਹਾਂ ਦੱਸਿਆ ਕਿ ਰਾਜ ਦੇ ਕੁਝ ਹਿੱਸਿਆਂ ਵਿਚ ਹਫਤਾ ਭਰ ਵਿਚ ਹੀ ਪੂਰੇ ਸਾਲ ਹੋਣ ਵਾਲੀ ਬਾਰਸ਼ ਦੀ ਦੋ ਤਿਹਾਈ ਬਾਰਸ਼ ਹੋ ਗਈ ਹੈ।
ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਉਮੀਦ ਜਤਾਈ ਕਿ ਛੇਤੀ ਹੀ ਐਮਰਜੰਸੀ ਸਥਿਤੀ ਠੀਕ ਹੋਣ ਦੀ ਉਮੀਦ ਹੈ।
ਲੇਕਿਨ ਹੜ੍ਹ ਦਾ ਪਾਣੀ ਇਕੱਠਾ ਹੋਣ ਕਾਰਨ ਹਾਲਾਤ ਕੁਝ ਸਮੇਂ ਤੱਕ ਖਰਾਬ ਰਹਿ ਸਕਦੇ ਹਨ। ਉਮੀਦ ਹੈ ਕਿ ਛੇਤੀ ਹੀ ਮੌਸਮ ਸਾਫ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਊਥ ਵੇਲਸ ਵਿਚ ਹਾਲਾਤ ਨਾਲ ਨਿਪਟਣ ਲਈ ਇੱਕ ਹਜ਼ਾਰ ਤੋਂ ਜ਼ਿਆਦਾ ਸੈਨਿਕ ਕਰਮੀਆਂ ਨੂੰ ਸਾਫ ਸਫਾਈ ਮੁਹਿੰਮ ਦੇ ਲਈ ਲਾਇਆ ਗਿਆ ਹੈ। ਤਾਕਿ ਹਾਲਾਤ ਛੇਤੀ ਤੋਂ ਛੇਤੀ ਠੀਕ ਹੋ ਜਾਣ।

Video Ad
Video Ad