Home ਦੁਨੀਆ ਆਸਟੇ੍ਰਲੀਆ ਵਿਚ ‘ਗੋ ਫਾਰ ਜ਼ੀਰੋ’ ਰਾਹੀਂ ਘਟੇ ਕੋਰੋਨਾ ਦੇ ਮਾਮਲੇ

ਆਸਟੇ੍ਰਲੀਆ ਵਿਚ ‘ਗੋ ਫਾਰ ਜ਼ੀਰੋ’ ਰਾਹੀਂ ਘਟੇ ਕੋਰੋਨਾ ਦੇ ਮਾਮਲੇ

0
ਆਸਟੇ੍ਰਲੀਆ ਵਿਚ ‘ਗੋ ਫਾਰ ਜ਼ੀਰੋ’ ਰਾਹੀਂ ਘਟੇ ਕੋਰੋਨਾ ਦੇ ਮਾਮਲੇ

ਸਿਡਨੀ, 27 ਮਾਰਚ, ਹ.ਬ. : ਆਸਟੇ੍ਰਲੀਆ ਦੇ ਵਿਕਟੋਰੀਆ ਸੂਬੇ ਨੇ ਜਨਤਕ ਮੀਟਿੰਗਾਂ ਵਿਚ 100 ਫੀਸਦੀ ਲੋਕਾਂ ਨੂੰ ਹਾਜ਼ਰੀ ਦੀ ਆਗਿਆ ਦੇ ਦਿੱਤੀ ਹੈ। ਆਸਟੇ੍ਰਲੀਆ ਦੇ ਵਿਕਟੋਰੀਆ ਵਿਚ ਇੱਕ ਮਹੀਨੇ ਤੋਂ ਕੋਰੋਨਾ ਦਾ ÎÎਇੱਕ ਵੀ ਮਾਮਲਾ ਸਾਹਮਣੇ ਨਹੀਂ ਆÎਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਕਟੋਰੀਆ ਵਿਚ ਰਸਮੀ ਤੌਰ ’ਤੇ ਕੋਰੋਨਾ ਖਤਮ ਹੋ ਗਿਆ ਹੈ। ਪੰਜ ਮਹੀਨੇ ਬਾਅਦ ਮੈਲਬੌਰਨ ਵਿਚ ਕੌਮਾਂਤਰੀ ਉਡਾਣਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੱਛਮੀ ਆਸਟੇ੍ਰਲੀਆ ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਤੋਂ ਆਉਣ ਵਾਲੇ ਲੋਕਾਂ ਦੇ ਲਈ ਅਪਣੀ ਸਰਹੱਦਾਂ ਨੂੰ ਖੋਲ੍ਹਣ ਦੇ ਲਈ ਤਿਆਰ ਹਨ। ਅਜਿਹਾ ਇਸ ਲਈ ਕਿਉਂਕਿ ਆਸਟੇ੍ਰਲੀਆ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਾਫੀ ਕਮੀ ਦੇਖੀ ਗਈ ਹੈ। ਆਸਟੇ੍ਰਲੀਆ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਸਟੇਡੀਅਮ ਵਿਚ ਦਰਸ਼ਕਾਂ ਨੂੰ ਮੈਚ ਦੇਖਣ ਦੀ ਆਗਿਆ ਹੈ। ਇਸ ਤੋਂ ਇਲਾਵਾ ਨਿਊ ਸਾਊਥ ਵੇਲਸ ਵਿਚ ਪਿਛਲੇ ਮਹੀਨੇ ਵਿਚ ਸਿਰਫ ਇੱਕ ਸਥਾਨਕ ਵਾਸੀ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋਇਆ। ਪਿਛਲੇ ਕੁਝ ਦਿਨਾਂ ਤੋਂ ਆਸਟੇ੍ਰਲੀਆ ਵਿਚ ਰੋਜ਼ਾਨਾ ਔਸਤਨ ਦਸ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ 27 ਅਕਤੂਬਰ ਤੋਂ ਆਸਟੇ੍ਰਲੀਆ ਵਿਚ ਕੋਵਿਡ 19 ਨਾਲ ਸਿਰਫ Îਇੱਕ ਮੌਤ ਹੋਈ। ਆਸਟੇ੍ਰਲੀਆ ਵਿਚ ਮੌਤ ਦਰ 3.2 ਫੀਸਦੀ ਹੈ। ਆਸਟੇ੍ਰਲੀਆ ਵਿਚ ਮੌਜੂਦਾ ਸਮੇਂ ਵਿਚ ਸਿਰਫ 44 ਮਾਮਲੇ ਸਰਗਰਮ ਹਨ। ਆਸਟੇ੍ਰਲੀਆ ਦੀ ਰਣਨੀਤੀ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਖਤਮ ਕਰਨ ਕੀਤੀ ਸੀ ਜਿਸ ਕਾਰਨ ਸਤੰਬਰ ’ਚ ਦੇਸ਼ ਵਿਚ ਦੋ ਹਜ਼ਾਰ ਮਾਮਲੇ ਸਾਹਮਣੇ ਆਏ ਜਦ ਕਿ ਅਗਸਤ ਵਿਚ ਕੋਰੋਨਾ ਵਾਇਰਸ ਦੇ 8 ਹਜ਼ਾਰ ਮਾਮਲੇ ਸਾਹਮਣੇ ਆਏ ਸੀ।