Home ਤਾਜ਼ਾ ਖਬਰਾਂ ਆਸਟੇ੍ਰਲੀਆ ਵਿਚ ਤਿਰੰਗਾ ਲੈ ਕੇ ਚਲ ਰਹੇ ਭਾਰਤੀਆਂ ’ਤੇ ਖਾਲਿਸਤਾਨੀ ਹਮਾਇਤੀਆਂ ਵਲੋਂ ਹਮਲਾ

ਆਸਟੇ੍ਰਲੀਆ ਵਿਚ ਤਿਰੰਗਾ ਲੈ ਕੇ ਚਲ ਰਹੇ ਭਾਰਤੀਆਂ ’ਤੇ ਖਾਲਿਸਤਾਨੀ ਹਮਾਇਤੀਆਂ ਵਲੋਂ ਹਮਲਾ

0
ਆਸਟੇ੍ਰਲੀਆ ਵਿਚ ਤਿਰੰਗਾ ਲੈ ਕੇ ਚਲ ਰਹੇ ਭਾਰਤੀਆਂ ’ਤੇ ਖਾਲਿਸਤਾਨੀ ਹਮਾਇਤੀਆਂ ਵਲੋਂ ਹਮਲਾ

10 ਲੋਕ ਪੁਲਿਸ ਨੇ ਹਿਰਾਸਤ ਵਿਚ ਲਏ
ਮੈਲਬੌਰਨ, 30 ਜਨਵਰੀ, ਹ.ਬ. : ਆਸਟ੍ਰੇਲੀਆ ਦੇ ਮੈਲਬੌਰਨ ’ਚ ਤਿਰੰਗਾ ਲੈ ਕੇ ਚਲ ਰਹੇ ਭਾਰਤੀਆਂ ’ਤੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ’ਚ 6 ਲੋਕ ਜ਼ਖਮੀ ਹੋਏ ਹਨ, ਜਦਕਿ ਪੁਲਸ ਨੇ 10 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਪਿਛਲੇ 15 ਦਿਨਾਂ ਵਿੱਚ ਮੈਲਬੌਰਨ ਵਿੱਚ ਤਿੰਨ ਹਿੰਦੂ ਮੰਦਰਾਂ ਵਿੱਚ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਤੋਂ ਬਾਅਦ ਇਹ ਘਟਨਾ ਚਿੰਤਾ ਨੂੰ ਵਧਾਉਂਦੀ ਹੈ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਖਾਲਿਸਤਾਨ ਦਾ ਝੰਡਾ ਫੜੇ ਕਈ ਲੋਕ ਤਿਰੰਗਾ ਫੜੇ ਭਾਰਤੀਆਂ ’ਤੇ ਹਮਲਾ ਕਰ ਰਹੇ ਹਨ। ਖਾਲਿਸਤਾਨੀ ਸਮਰਥਕਾਂ ਦੇ ਹੱਥਾਂ ’ਚ ਲਾਠੀਆਂ ਵੀ ਦਿਖਾਈ ਦੇ ਰਹੀਆਂ ਹਨ, ਜਿਸ ਨਾਲ ਉਹ ਭਾਰਤੀਆਂ ’ਤੇ ਹਮਲੇ ਕਰ ਰਹੇ ਹਨ।