ਆਸਟੇ੍ਰਲੀਆ ਵਿਚ ਸਭ ਤੋਂ ਜ਼ਿਆਦਾ ਅਬਾਦੀ ਵਾਲੇ ਨਿਊ ਸਾਊਥ ਵੇਲਸ ਵਿਚ ਭਿਆਨਕ ਹੜ

ਸਿਡਨੀ, 22 ਮਾਰਚ, ਹ.ਬ. : ਆਸਟੇ੍ਰਲੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਨਿਊ ਸਾਊਥ ਵੇਲਸ ਸੂਬੇ ਵਿਚ ਭਿਆਨਕ ਹੜ੍ਹ ਆ ਗਿਆ ਹੈ। ਰਾਜ ਦੇ ਪ੍ਰੀਮੀਅਰ ਗਲੇਡਿਸ ਨੇ ਦੱਸਿਆ ਕਿ 100 ਸਾਲ ਵਿਚ ਪਹਿਲੀ ਵਾਰ ਇੰਨਾ ਭਿਆਨਕ ਹੜ੍ਹ ਆਇਆ ਹੈ। ਖ਼ਤਰੇ ਨੂੰ ਦੇਖਦੇ ਹੋਏ ਮਿਡ ਨਾਰਥ ਕੋਸਟ ਦੀ ਕਈ ਥਾਵਾਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਸਿਡਨੀ ਦੇ ਕਈ ਇਲਾਕਿਆਂ ਨੂੰ ਖਾਲੀ ਕਰਨ ਦੇ ਲਈ ਕਿਹਾ ਗਿਆ ਹੈ। 750 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਚਾਰ ਹਜ਼ਾਰ ਲੋਕਾਂ ਨੂੰ ਕੈਂਪਾਂ ਵਿਚ ਪਹੁੰਚਾਇਆ ਗਿਆ ਹੈ। ਸਿਡਨੀ ਸਹਿਰ ਦੇ ਪਾਣੀ ਦਾ ਮੁੱਖ ਸਰੋਤ ਵਾਰਰਗੰਬਾ ਡੈਮ 2016 ਤੋਂ ਬਾਅਦ ਪਹਿਲੀ ਵਾਰ ਓਵਰਫਲੋ ਹੋ ਗਿਆ ਹੈ। ਸੂਬੇ ਵਿਚ 13 ਇਲਾਕਿਆਂ ਵਿਚ ਚਿਤਾਵਨੀ ਦਿੱਤੀ ਗਈ ਹੈ। ਤਸਵੀਰ ਪੋਰਟ ਮੈਕਿਊਰੀ ਦੀ ਹੈ। ਉਥੇ ਪਾਣੀ ਭਰਨ ਨਾਲ ਅੱਧਾ ਸ਼ਹਿਰ ਟਾਪੂ ਬਣ ਗਿਆ ਹੈ। ਇਹ ਹੜ੍ਹ 2020 ਵਿਚ ਜੰਗਲਾਂ ਦੀ ਅੱਗ ਤੋਂ ਬਾਅਦ ਆਈ ਹੈ। ਤਦ ਸੂਬੇ ਦੀ 7 ਫੀਸਦੀ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਸੀ।

Video Ad
Video Ad