Home ਤਾਜ਼ਾ ਖਬਰਾਂ ਆਸਟੇ੍ਰਲੀਆ : ਹਿੰਦੂ ਮੰਦਰ ਨੂੰ ਖਾਲਿਸਤਾਨੀ ਹਮਾਇਤੀਆਂ ਨੇ ਮੁੜ ਬਣਾਇਆ ਨਿਸ਼ਾਨਾ

ਆਸਟੇ੍ਰਲੀਆ : ਹਿੰਦੂ ਮੰਦਰ ਨੂੰ ਖਾਲਿਸਤਾਨੀ ਹਮਾਇਤੀਆਂ ਨੇ ਮੁੜ ਬਣਾਇਆ ਨਿਸ਼ਾਨਾ

0
ਆਸਟੇ੍ਰਲੀਆ : ਹਿੰਦੂ ਮੰਦਰ ਨੂੰ ਖਾਲਿਸਤਾਨੀ ਹਮਾਇਤੀਆਂ ਨੇ ਮੁੜ ਬਣਾਇਆ ਨਿਸ਼ਾਨਾ

ਵਿਕਟੋਰੀਆ, 18 ਜਨਵਰੀ, ਹ.ਬ. : ਆਸਟ੍ਰੇਲੀਆ ’ਚ ਇਕ ਵਾਰ ਫਿਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵਿਕਟੋਰੀਆ ਦੇ ਕੈਰਮ ਡਾਊਨ ਸਥਿਤ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੰਨਾ ਹੀ ਨਹੀਂ ਮੰਦਰ ’ਚ ਹਿੰਦੂ ਵਿਰੋਧੀ ਤਸਵੀਰਾਂ ਵੀ ਉਕਰੀਆਂ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਇਹ ਖਾਲਿਸਤਾਨੀ ਹਮਾਇਤੀਆਂ ਦਾ ਹੱਥ ਹੈ। ਦਰਅਸਲ, ਮੰਦਿਰ ਦੀਆਂ ਕੰਧਾਂ ’ਤੇ ਭਿੰਡਰਾਂਵਾਲੇ ਦੀ ‘ਸ਼ਹੀਦ’ ਦੇ ਰੂਪ ਵਿਚ ਪ੍ਰਸ਼ੰਸਾ ਲਿਖੀ ਗਈ ਸੀ। ਆਸਟ੍ਰੇਲੀਆ ’ਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕ ਇਸ ਘਟਨਾ ਤੋਂ ਦੁਖੀ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਮਿਲ ਹਿੰਦੂ ਭਾਈਚਾਰੇ ਵੱਲੋਂ ਤਿੰਨ ਦਿਨਾਂ ‘ਥਾਈ ਪੋਂਗਲ’ ਤਿਉਹਾਰ ਮਨਾਇਆ ਜਾ ਰਿਹਾ ਸੀ।