ਇਸਲਾਮਿਕ ਜੇਹਾਦ ਦਾ ਟੌਪ ਮਿਜ਼ਾਈਲ ਕਮਾਂਡਰ ਢੇਰ
ਗਾਜ਼ਾ, 11 ਮਈ, ਹ.ਬ. : ਇਜ਼ਰਾਈਲ ਅਤੇ ਫਿਲੀਸਤੀਨ ਵਿਚਕਾਰ ਪਿਛਲੇ 3 ਦਿਨਾਂ ਤੋਂ ਲਗਾਤਾਰ ਹਮਲੇ ਹੋ ਰਹੇ ਹਨ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ 9 ਮਹੀਨਿਆਂ ’ਚ ਹੋਈ ਸਭ ਤੋਂ ਵੱਡੀ ਲੜਾਈ ’ਚ ਹੁਣ ਤੱਕ 25 ਫਲਸਤੀਨੀ ਮਾਰੇ ਗਏ ਹਨ ਅਤੇ 64 ਜ਼ਖਮੀ ਹੋਏ ਹਨ। ਇਸ ਵਿੱਚ 5 ਔਰਤਾਂ ਅਤੇ 5 ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਜ਼ਰਾਈਲ ਨੇ ਫਲਸਤੀਨ ਇਸਲਾਮਿਕ ਜੇਹਾਦ (ਪੀਆਈਜੇ) ਦੇ ਚੋਟੀ ਦੇ ਮਿਜ਼ਾਈਲ ਕਮਾਂਡਰ ਅਲੀ ਹਸਨ ਗ਼ਾਲੀ ਉਰਫ਼ ਅਬੂ ਮੁਹੰਮਦ ਨੂੰ ਵੀ ਮਾਰ ਦਿੱਤਾ ਹੈ।
ਬੁੱਧਵਾਰ ਨੂੰ ਅੱਤਵਾਦੀਆਂ ਨੇ ਗਾਜ਼ਾ ’ਚ ਇਜ਼ਰਾਈਲ ’ਤੇ 507 ਤੋਂ ਜ਼ਿਆਦਾ ਰਾਕੇਟ ਦਾਗੇ। ਇਜ਼ਰਾਇਲੀ ਫੌਜ ਮੁਤਾਬਕ ਇਨ੍ਹਾਂ ’ਚੋਂ 368 ਰਾਕੇਟ ਸਰਹੱਦ ਪਾਰ ਕਰ ਗਏ, ਜਦਕਿ ਬਾਕੀ ਗਾਜ਼ਾ ’ਚ ਹੀ ਰਹੇ। ਇਸ ਦੇ ਨਾਲ ਹੀ ਇਜ਼ਰਾਈਲ ਦੀ ਰੱਖਿਆ ਬਲ ਨੇ ਗਾਜ਼ਾ ਵਿੱਚ 158 ਤੋਂ ਵੱਧ ਇਸਲਾਮਿਕ ਜਿਹਾਦ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ, ਇਹ ਲੜਾਈ ਅਜੇ ਖਤਮ ਨਹੀਂ ਹੋਈ ਹੈ। ਅਸੀਂ ਹਮਾਸ ਅਤੇ ਫਲਸਤੀਨੀਆਂ ’ਤੇ ਨਜ਼ਰ ਰੱਖ ਰਹੇ ਹਾਂ।