Home ਤਾਜ਼ਾ ਖਬਰਾਂ ਇਟਲੀ ਦਾ ਮੋਸਟ ਵਾਂਟੇਡ ਡੌਨ 30 ਸਾਲ ਬਾਅਦ ਗ੍ਰਿਫਤਾਰ

ਇਟਲੀ ਦਾ ਮੋਸਟ ਵਾਂਟੇਡ ਡੌਨ 30 ਸਾਲ ਬਾਅਦ ਗ੍ਰਿਫਤਾਰ

0
ਇਟਲੀ ਦਾ ਮੋਸਟ ਵਾਂਟੇਡ ਡੌਨ 30 ਸਾਲ ਬਾਅਦ ਗ੍ਰਿਫਤਾਰ

ਰੋਮ, 17 ਜਨਵਰੀ, ਹ.ਬ. : ਇਟਲੀ ਦਾ ਮੋਸਟ ਵਾਂਟੇਡ ਮਾਫੀਆ ਮੈਟਿਓ ਮੇਸੀਨਾ ਦਿਨਾਰੋ ਨੂੰ ਸੋਮਵਾਰ ਨੂੰ ਸਿਸਲੇ ਸ਼ਹਿਰ ਤੋਂ ਫੜਿਆ ਗਿਆ। ਉਥੇ ਦੀ ਪੁਲਿਸ 30 ਸਾਲਾਂ ਤੋਂ ਉਸ ਦੀ ਭਾਲ ਕਰ ਰਹੀ ਸੀ। ਇਸ ਖੌਫਨਾਕ ਮਾਫੀਆ ਡਾਨ ਨੂੰ ਫੜਨ ਲਈ ਸੁਰੱਖਿਆ ਫੋਰਸ ਦੇ 100 ਜਵਾਨ ਤਾਇਨਾਤ ਕੀਤੇ ਗਏ ਸਨ। 10 ਤੋਂ ਵੱਧ ਲੋਕਾਂ ਦੀ ਹੱਤਿਆ ਦਾ ਦੋਸ਼ੀ ਮੈਸੀਨਾ ਡਿਨਾਰੋ ਨੂੰ ਫਿਲਮੀ ਸਟਾਈਲ ’ਚ ਫੜਿਆ ਗਿਆ।
ਗ੍ਰਿਫਤਾਰੀ ਦੌਰਾਨ ਉਹ ਸਥਾਨਕ ਹਸਪਤਾਲ ’ਚ ਕੈਂਸਰ ਦਾ ਇਲਾਜ ਕਰਵਾ ਰਿਹਾ ਸੀ। ਜਦੋਂ ਪੁਲਿਸ ਨੇ ਉਸ ਨੂੰ ਫੜ ਕੇ ਬਾਹਰ ਲਿਆਂਦਾ ਤਾਂ ਸੜਕ ’ਤੇ ਆਪਣੇ ਵਾਹਨਾਂ ਸਮੇਤ ਖੜ੍ਹੇ ਲੋਕ ਤਾੜੀਆਂ ਮਾਰਨ ਲੱਗ ਪਏ। ਮੈਸੀਨਾ ਡਿਨਾਰੋ ਨੇ ਇੱਕ ਵਾਰ ਆਪਣੀ ਪ੍ਰਸ਼ੰਸਾ ਵਿੱਚ ਕਿਹਾ ਸੀ ਕਿ ਉਹ ਪੂਰੇ ਸ਼ਮਸ਼ਾਨਘਾਟ ਨੂੰ ਲਾਸ਼ਾਂ ਨਾਲ ਭਰ ਸਕਦਾ ਹੈ। ਮੈਟੀਓ ਮੈਸੀਨਾ ਡੀਨਾਰੋ ਇਟਲੀ ਵਿਚ ਸਭ ਤੋਂ ਖਤਰਨਾਕ ਮਾਫੀਆ ਕੋਸਾ ਨੋਸਤਰਾ ਲਈ ਕੰਮ ਕਰਦਾ ਸੀ। ਇਹ ਮਾਫੀਆ ਨਸ਼ੇ, ਤਸਕਰੀ ਅਤੇ ਮਨੀ ਲਾਂਡਰਿੰਗ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਮੈਸੀਨਾ ਡਿਨਾਰੋ ’ਤੇ ਪੁਲਿਸ ਅਧਿਕਾਰੀਆਂ ਅਤੇ 11 ਸਾਲਾ ਲੜਕੇ ਦੀ ਹੱਤਿਆ ਦਾ ਵੀ ਦੋਸ਼ ਸੀ। ਮੈਸੀਨਾ ਡੀਨਾਰੋ ਨੇ 1993 ਵਿੱਚ ਅਪਣੇ ਖਿਲਾਫ ਗਵਾਹੀ ਦੇਣ ਵਾਲੇ ਇੱਕ ਵਿਅਕਤੀ ਦੇ ਪੁੱਤਰ ਨੂੰ ਅਗਵਾ ਕਰ ਲਿਆ ਸੀ। ਦੋ ਸਾਲ ਕੈਦ ਵਿੱਚ ਰੱਖਣ ਤੋਂ ਬਾਅਦ, ਮੈਸੀਨਾ ਡੀਨਾਰੋ ਨੇ ਉਸ ਦੇ ਸਰੀਰ ਨੂੰ ਤੇਜ਼ਾਬ ਵਿੱਚ ਸੁੱਟ ਦਿੱਤਾ ਸੀ।