Home ਤਾਜ਼ਾ ਖਬਰਾਂ ਇਤਰਾਜ਼ਯੋਗ ਇਸ਼ਤਿਹਾਰ ’ਤੇ ਬਾਜਵਾ ਦੀ ਲਗਾਈ ਤਸਵੀਰ, ਕੇਸ ਦਰਜ

ਇਤਰਾਜ਼ਯੋਗ ਇਸ਼ਤਿਹਾਰ ’ਤੇ ਬਾਜਵਾ ਦੀ ਲਗਾਈ ਤਸਵੀਰ, ਕੇਸ ਦਰਜ

0


ਚੰਡੀਗੜ੍ਹ, 27 ਮਈ, ਹ.ਬ. : ਪੰਜਾਬ ਵਿਚ ਕਾਂਗਰਸੀ ਨੇਤਾ ਅਤੇ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਤਸਵੀਰ ਦੀ ਕਿਸੇ ਅਣਪਛਾਤੇ ਨੇ ਫੇਸਬੁੱਕ ’ਤੇ ਇਤਰਾਜ਼ਯੋਗ ਇਸ਼ਤਿਹਾਰ ’ਤੇ ਵਰਤੋਂ ਕਰ ਲਈ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਸੈਕਟਰ 17 ਵਿਚ ਐਫਆਈਆਰ ਦਰਜ ਕਰਵਾਈ ਹੈ। ਪ੍ਰਤਾਪ ਸਿੰਘ ਬਾਜਵਾ ਵਿਰੋਧੀਆਂ ਦੁਆਰਾ ਉਨ੍ਹਾਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਮਨ੍ਹਾ ਵੀ ਨਹੀਂ ਕਰ ਰਹੇ ਹਨ।
ਚੰਡੀਗੜ੍ਹ ਸੈਕਟਰ 17 ਦੇ ਪੁਲਿਸ ਥਾਣੇ ਵਿਚ ਸ਼ਿਕਾਇਤ ਦੇ ਨਾਲ ਫੇਸਬੁੱਕ ਪੋਸਟ ਦਾ ਇੱਕ ਪ੍ਰਿੰਟ ਆਊਟ ਵੀ ਲਗਾਇਆ ਹੈ। ਜਿਸ ਵਿਚ ਉਨ੍ਹਾਂ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਉਸ ਪੋਸਟ ਨੂੰ ਪਾਉਣ ਵਾਲੇ ਆਈਪੀ ਅਡਰੈਸ ਦਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪ੍ਰਤਾਪ ਸਿੰਘ ਬਾਜਵਾ ਵਲੋਂ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਲੇਕਿਨ ਉਨ੍ਹਾਂ ਵਲੋਂ ਅਜੇ ਮੀਡੀਆ ਦੇ ਸਾਹਮਣੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ ਹੈ।