
ਜਨੇਵਾ, 25 ਫ਼ਰਵਰੀ, ਹ.ਬ. : ਦੱਖਣ-ਪੂਰਬੀ ਕੰਬੋਡੀਆ ਦੇ ਪ੍ਰੀ ਵੇਂਗ ਸੂਬੇ ਦੀ ਇੱਕ 11 ਸਾਲਾ ਲੜਕੀ ਦੇ ਪਿਤਾ ਨੇ ਵੀ ਐਚ5ਐਨ1 ਮਨੁੱਖੀ ਏਵੀਅਨ ਫਲੂ ਲਈ ਸਕਾਰਾਤਮਕ ਟੈਸਟ ਕੀਤਾ ਹੈ। ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਐਚ5ਐਨ1 ਹਿਊਮਨ ਏਵੀਅਨ ਇਨਫਲੂਐਂਜ਼ਾ ਬਰਡ ਫਲੂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਬੱਚੀ ਦੇ ਪਿਤਾ ਦੀ ਰਿਪੋਰਟ ਤੋਂ ਬਾਅਦ ਐਚ5ਐਨ1 ਹਿਊਮਨ ਏਵੀਅਨ ਫਲੂ ਦੇ ਇਨਸਾਨ ਤੋਂ ਇਨਸਾਨ ਤੱਕ ਫੈਲਣ ਦੀ ਸੰਭਾਵਨਾ ਵੱਧ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਐਚ5ਐਨ1 ਹਿਊਮਨ ਏਵੀਅਨ ਫਲੂ ਤੋਂ ਪੀੜਤ ਲੜਕੀ ਦੀ ਮੌਤ ਹੋ ਗਈ ਸੀ।
ਕੰਬੋਡੀਆ ਦੇ ਸਿਹਤ ਮੰਤਰਾਲੇ ਦੇ ਅਨੁਸਾਰ, ਦੱਖਣ-ਪੂਰਬੀ ਕੰਬੋਡੀਆ ਦੇ ਪ੍ਰੀ ਵੇਂਗ ਸੂਬੇ ਦੀ ਇੱਕ 11 ਸਾਲਾ ਲੜਕੀ ਵਿੱਚ 16 ਫਰਵਰੀ ਨੂੰ ਬੁਖਾਰ, ਖੰਘ ਅਤੇ ਗਲੇ ਵਿੱਚ ਖਰਾਸ਼ ਦੇ ਲੱਛਣ ਪੈਦਾ ਹੋਏ। ਜਿਸ ਤੋਂ ਬਾਅਦ ਬੁੱਧਵਾਰ ਨੂੰ ਐਚ5ਐਨ1 ਬਰਡ ਫਲੂ ਵਾਇਰਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਦੇ ਸੰਪਰਕ ’ਚ ਆਏ 12 ਲੋਕਾਂ ਦੇ ਸੈਂਪਲ ਲਏ। ਇਨ੍ਹਾਂ ਨਮੂਨਿਆਂ ਦੀ ਜਾਂਚ ਵਿੱਚ ਲੜਕੀ ਦੇ 49 ਸਾਲਾ ਪਿਤਾ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਡਬਲਿਊਐਚਓ ਨੇ ਇਸ ’ਤੇ ਚਿੰਤਾ ਜ਼ਾਹਰ ਕੀਤੀ ਹੈ।