ਇਸ ਸਾਲ ’ਚ ਪਹਿਲੀ ਵਾਰ ਇੱਕ ਦਿਨ ’ਚ 312 ਮੌਤਾਂ ਹੋਈਆਂ

ਨਵੀਂ ਦਿੱਲੀ, 29 ਮਾਰਚ, ਹ.ਬ. : ਦੇਸ਼ ਵਿਚ ਐਤਵਾਰ ਨੂੰ ਇਸ ਸਾਲ ਇੱਕ ਦਿਨ ਵਿਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ 312 ਲੋਕਾਂ ਦੀ ਜਾਨ ਗਈ। ਇਕੱਲੇ ਪੰਜਾਬ ਵਿਚ ਹੀ 69 ਮਰੀਜ਼ਾਂ ਨੇ ਦਮ ਤੋੜਿਆ। ਲਗਾਤਾਰ ਦੂਜੇ ਦਿਨ 62 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਮਰੀਜ਼ ਵੀ ਮਿਲੇ। ਇਸ ਨਾਲ ਸਰਗਰਮ ਮਰੀਜ਼ਾਂ ਦੀ ਗਿਣਤੀ ਪੰਜ ਲੱਖ ਦੇ ਕਰੀਬ ਪਹੁੰਚ ਚੁੱਕੀ ਹੈ। ਅੰਬਾਲਾ ਦੇ ਸਾਂਸਦ ਅਤੇ ਕੇਂਦਰੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ। ਉਨ੍ਹਾਂ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।
ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇੱਕ ਦਰਜਨ ਤੋਂ ਵੀ ਜ਼ਿਆਦਾ ਰਾਜ ਸਰਕਾਰਾਂ ਨੇ ਅਪਣੇ ਇੱਥੇ ਰਾਤ ਸਮੇਂ ਕਰਫਿਊ ਲਗਾ ਦਿੱਤਾ ਹੈ ਲੇਕਿਨ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਇਹ ਬਹੁਤ ਕਾਰਗਰ ਸਾਬਤ ਨਹੀਂ ਹੋ ਰਿਹਾ ਹੈ। ਇਸ ਨਾਲ ਜ਼ਿਆਦਾ ਵਾਇਰਸ ਦੀ ਨਿਗਰਾਨੀ, ਜਾਂਚ ਅਤੇ ਇਲਾਜ ’ਤੇ ਧਿਆਨ ਦੇਣਾ ਜ਼ਰੂਰੀ ਹੈ।
ਦੇਸ਼ ਵਿਚ ਐਤਵਾਰ ਨੂੰ 62,714 ਨਵੇਂ ਮਾਮਲੇ ਸਾਹਮਣੇ ਆਏ । ਇਹ ਗਿਣਤੀ 16 ਅਕਤੂਬਰ ਤੋਂ ਬਾਅਦ ਸਭ ਤੋਂ ਜ਼ਿਆਦਾ ਹਨ। ਮੌਤ ਦਾ ਅੰਕੜਾ ਪਿਛਲੇ ਸਾਲ 25 ਦਸੰਬਰ ਤੋਂ ਬਾਅਦ ਸਭ ਤੋਂ ਜ਼ਿਆਦਾ ਹਨ। ਉਸ ਸਮੇਂ 336 ਮੌਤਾਂ ਦਰਜ ਕੀਤੀਆਂ ਗਈਆਂ ਸਨ। ਉਸ ਸਮੇਂ 336 ਮੌਤਾਂ ਦਰਜ ਕੀਤੀਆਂ ਗਈਆਂ ਸੀ। ਹਾਲਾਂਕਿ 28739 ਮਰੀਜ਼ ਘਰ ਵੀ ਪਰਤੇ।

Video Ad
Video Ad