ਇੰਗਲੈਂਡ ਗਏ ਪੰਜਾਬੀ ਨੌਜਵਾਨ ਦੀ ਮਾਂ ਨੂੰ ਨੂੰਹ ਵਲੋਂ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼

ਜਲੰਧਰ, 3 ਅਪ੍ਰੈਲ, ਹ.ਬ. : ਇੰਗਲੈਂਡ ਗਏ ਪੰਜਾਬੀ ਨੌਜਵਾਨ ਦੀ ਮਾਂ ਨੂੰ ਜ਼ਹਿਰ ਦੇਣ ਦੇ ਦੋਸ਼ ਵਿਚ ਪੁਲਿਸ ਨੇ ਨਰਸ ਨੂੰਹ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲਾਂਕਿ ਸੱਸ ਨੇ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਲੇਕਿਨ ਪੁਲਿਸ ਨੇ ਨਹੀਂ ਸੁਣੀ ਤਾਂ ਸੱਸ ਅਦਾਲਤ ਵਿਚ ਚਲੀ ਗਈ। ਅਦਾਲਤ ਦੇ ਆਦੇਸ਼ ’ਤੇ ਸਾਜਿਸ਼ ਤਹਿਤ ਹੱÎਤਿਆ ਦੀ ਕੋਸ਼ਿਸ਼ ਕਰਨ ਦਾ ਮਾਮਲਾ ਥਾਣਾ 7 ਦੀ ਪੁਲਿਸ ਨੇ ਦਰਜ ਕੀਤਾ ਹੈ। ਐਸਐਚਓ ਰਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਅਦਾਲਤ ਦੇ ਆਦੇਸ਼ ’ਤੇ ਪਰਚਾ ਦਰਜ ਕੀਤਾ ਗਿਆ ਹੈ। ਦੋਸ਼ਾਂ ਦੇ ਘੇਰੇ ਵਿਚ ਆਈ ਨੂੰਹ ਪਲਵਿੰਦਰ ਨੂੰ ਜਾਂਚ ਦੇ ਲਈ ਤਲਬ ਕੀਤਾ ਜਾਵੇਗਾ।
ਅਦਾਲਤ ਨੇ ਦਾਇਰ ਕੀਤੇ ਕੇਸ ਵਿਚ ਨਕੋਦਰ ਰੋਡ ਸਥਿਤ ਟਾਵਰ ਟਾਊਨ ਦੀ ਰਹਿਣ ਵਾਲੀ ਸੱਸ ਨਛੱਤਰ ਕੌਰ ਨੇ ਕਿਹਾ ਕਿ ਬੀਤੇ ਸਾਲ 24 ਜਨਵਰੀ ਨੂੰ ਉਸ ਦੇ ਬੇਟੇ ਹਰਦੀਪ ਸਿੰਘ ਦਾ ਵਿਆਹ ਪਲਵਿੰਦਰ ਦੇ ਨਾਲ ਹੋÎੲਆ ਸੀ। ਵਿਆਹ ਦੇ 37 ਦਿਨ ਬਾਅਦ ਬੇਟਾ ਇੰਗਲੈਂਡ ਚਲਾ ਗਿਆ ਸੀ। ਉਸ ਤੋ ਬਾਅਦ ਨੂੰਹ ਕਹਿਣ ਲੱਗੀ ਕਿ ਉਸ ਦਾ ਵਿਆਹ ਧੱਕੇ ਨਾਲ ਕੀਤਾ ਗਿਆ। ਨੂੰਹ ਉਸ ਨੂੰ ਰੋਟੀ ਦਿੰਦੀ ਸੀ ਤਾਂ ਰੋਟੀ ਖਾਣ ਤੋਂ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਸੀ। ਜਦ ਮੈਡੀਕਲ ਜਾਂਚ ਕਰਵਾਈ ਤਾਂ ਪਤਾ ਚਲਿਆ ਕਿ ਉਸ ਨੂੰ ਨੂੰਹ ਰੋਟੀ ਵਿਚ ਥੋੜ੍ਹੀ ਥੋੜ੍ਹੀ ਜ਼ਹਿਰ ਦੇ ਰਹੀ ਸੀ। ਨੂੰਹ ਤਰਨਤਾਰਨ ਦੇ ਡਾਕਟਰ ਕੋਲ ਨਰਸ ਹੈ। ਆਖਰ 22 ਦਸੰਬਰ ਨੁੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ। ਨੂੰਹ ਦਾ Îਇੱਕ ਅੰਕਲ ਪੁਲਿਸ ਵਿਚ ਹੈ ਉਸ ਨੇ ਮਹਿਲਾ ਥਾਣੇ ਵਿਚ ਦਿੱਤੀ ਸ਼ਿਕਾਇਤ ਬੰਦ ਕਰਵਾ ਦਿੱਤੀ। ਫੇਰ ਅਦਾਲਤ ਨੇ ਸ਼ਿਕਾਇਤ ਕੇਸ ਦਾਇਰ ਕਰਕੇ ਮੈਡੀਕਲ ਰਿਪੋਰਟ ਤੱਕ ਪੇਸ਼ ਕੀਤੀ। ਅਦਾਲਤ ਨੂੰ ਦੱÇÎਸਆ ਗਿਆ ਕਿ ਨੂੰਹ ਜਾਇਦਾਦ ਹੜੱਪਣ ਦੇ ਲਈ ਅਜਿਹਾ ਕਰ ਰਹੀ ਹੈ।

Video Ad
Video Ad