
ਨਵੀਂ ਦਿੱਲੀ, 13 ਅਗਸਤ, ਹ.ਬ. : ਸੁਪਨਿਆਂ ਦਾ ਘਰ ਬਣਾਉਣਾ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ। ਕਲਪਨਾ ਕਰੋ ਕਿ ਕੀ ਤੁਸੀਂ ਆਪਣੇ ਸੁਪਨਿਆਂ ਦਾ ਘਰ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹੋ? ਅਜਿਹਾ ਸੋਚਣ ਨਾਲ ਉਤਸ਼ਾਹ ਪੈਦਾ ਹੁੰਦਾ ਹੈ। ਪਰ ਵਿਦੇਸ਼ ਵਿੱਚ ਰਹਿਣ ਵਾਲੇ ਇੱਕ ਭਾਰਤੀ ਦਾ ਇਹ ਸੁਪਨਾ ਸੱਚ ਹੋ ਗਿਆ ਹੈ। ਯੂਕੇ ਵਿੱਚ ਰਹਿਣ ਵਾਲੇ 58 ਸਾਲਾ ਉਤਮ ਪਰਮਾਰ ਨੇ 2400 ਰੁਪਏ ਦੇ ਲੱਕੀ ਡਰਾਅ ਵਿੱਚ 29 ਕਰੋੜ ਰੁਪਏ ਦਾ ਆਲੀਸ਼ਾਨ ਮਹਿਲ ਜਿੱਤਿਆ ਹੈ।
ਇਹ ਹਵੇਲੀ ਇੰਨੀ ਖੂਬਸੂਰਤ ਹੈ ਕਿ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ। 58 ਸਾਲਾ ਉੱਤਮ ਪਰਮਾਰ ਓਮੇਜ਼ ਮਿਲੀਅਨ ਪੌਂਡ ਹਾਊਸ ਡਰਾਅ ਦਾ ਲੱਕੀ ਵਿਜੇਤਾ ਬਣ ਗਿਆ ਹੈ। ਸੰਚਾਲਨ ਮੈਨੇਜਰ ਪਰਮਾਰ ਨੇ ਜੁਲਾਈ ਵਿੱਚ ਹਾਊਸ ਡਰਾਅ ਲਈ 25 ਪੌਂਡ ਵਿੱਚ ਟਿਕਟਾਂ ਖਰੀਦੀਆਂ। ਉੱਤਮ ਵਰਤਮਾਨ ਵਿੱਚ ਲੈਸਟਰਸ਼ਾਇਰ ਵਿੱਚ ਐਸ਼ਬੀ-ਡੀ-ਲਾ-ਜ਼ੌਚ ਦੇ ਨੇੜੇ ਆਪਣੇ ਚਾਰ ਬੈੱਡਰੂਮ ਵਾਲੇ ਘਰ ਵਿੱਚ ਆਪਣੀ ਪਤਨੀ ਅਤੇ ਇੱਕ ਪੁੱਤਰ ਨਾਲ ਰਹਿੰਦਾ ਹੈ। ਉਸ ਨੇ ਦੱਸਿਆ ਕਿ ਜਦੋਂ ਓਮੇਜ਼ ਟੀਮ ਨੇ ਉਸ ਨੂੰ ਇਹ ਖ਼ਬਰ ਦੱਸੀ ਤਾਂ ਉਹ ਹਸਪਤਾਲ ਵਿੱਚ ਸੀ।