Home ਦੁਨੀਆ ਇੰਗਲੈਂਡ ’ਚ ਭਾਰਤੀ ਵਿਦਿਆਰਥੀਆਂ ਨੇ ਕਮਾਈ ਕਰਨ ਦੇ ਮਾਮਲੇ ਮਾਰੀਆਂ ਮੱਲਾਂ

ਇੰਗਲੈਂਡ ’ਚ ਭਾਰਤੀ ਵਿਦਿਆਰਥੀਆਂ ਨੇ ਕਮਾਈ ਕਰਨ ਦੇ ਮਾਮਲੇ ਮਾਰੀਆਂ ਮੱਲਾਂ

0
ਇੰਗਲੈਂਡ ’ਚ ਭਾਰਤੀ ਵਿਦਿਆਰਥੀਆਂ ਨੇ ਕਮਾਈ ਕਰਨ ਦੇ ਮਾਮਲੇ ਮਾਰੀਆਂ ਮੱਲਾਂ

ਲੰਡਨ, 1 ਅਪ੍ਰੈਲ, ਹ.ਬ. : Îਇੰਗਲੈਂਡ ਵਿਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਪ੍ਰਤਿਭਾਸ਼ਾਲੀ ਹੁੰਦ ੇਹਨ ਅਤੇ ਉਹ ਜਲਦ ਹੀ ਵੱਧ ਆਮਦਨ ਵਾਲੇ ਸਮੂਹ ਵਿਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵਲੋਂ ਕਰਾਈ ਗਈ ਸਮੀਖਿਆ ਵਿਚ ਸਾਹਮਣੇ ਆਈ ਹੈ। ਨਸਲੀ ਅਤੇ ਜਾਤੀ ਅਸਮਾਨਤਾ ਸਬੰਧੀ ਕਮਿਸ਼ਨ ਦੀ ਬੁਧਵਾਰ ਨੂੰ ਆਈ ਰਿਪੋਰਟ ਵਿਚ ਕਿਹਾ ਗਿਆ ਹੇ ਕਿ ਵਰਗੀ ਬਦਲਾਅ ਨਸਲੀ ਅਸਮਾਨਤਤਾ ਨੂੰ ਹੌਲੀ ਹੌਲੀ ਦੂਰ ਕਰ ਦਿੰਦਾ ਹੈ। ਉਹ ਜੀਵਨ ਜੀਣ ਦੇ ਮੌਕਿਆਂ ਵਿਚ ਵੀ ਬਦਲਾਅ ਲਿਆਉਂਦਾ ਹੈ। ਅਜਿਹਾ ਪੂਰੇ ਇੰਗਲੈਂਡ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ। ਰਿਪੋਰਟ ਵਿਚ ਬੀਏਐਮਈ ਸ਼ਬਦ ਨੂੰ ਚਲਣ ਤੋਂ ਬਾਹਰ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਦਾ ਅਰਥ ਬਲੈਕ, ਏਸ਼ੀਅਨ ਐਂਡ ਮਾਈਨੌਰਿਟੀ ਐਥਨਿਕ ਹੁੰਦਾ ਹੈ। ਇਨ੍ਹਾਂ ਨੂੰ ਬ੍ਰਿਟਿਸ਼-ਇੰਡੀਅਨ ਦੇ ਨਾਂ ਜਿਹੀ ਪਛਾਣ ਦੇਣ ਦਾ ਸੁਝਾਅ ਦਿੱਤਾ ਗਿਆ। ਕਮਿਸ਼ਨ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਮਿਲਣ ਵਾਲੀ ਸਫਲਤਾਵਾਂ ਨੂੰ ਪ੍ਰੋਤਸ਼ਾਹਤ ਕੀਤਾ ਜਾਣਾ ਚਾਹੀਦਾ, ਚਾਹੇ ਵਿਦਿਆਰਥੀ ਸਮਾਜ ਦੇ ਕਿਸੇ ਵਰਗ ਤੋਂ ਹੋਵੇ। ਉਨਾਂ ਦੀ ਜਨਤਕ ਪ੍ਰਸ਼ੰਸਾ ਹੋਣੀ ਚਾਹੀਦੀ। ਸਫਲ ਵਿਦਿਆਰਥੀਆਂ ਨੂੰ ਪੂਰੇ ਯੂਕੇ ਦੇ ਲਈ ਉਦਾਹਰਣ ਦੇ ਤੌਰ ’ਤੇ ਪੇਸ਼ ਕੀਤਾ ਜਾਣਾ ਚਾਹੀਦਾ ਜਿਸ ਨਾਲ ਸਾਰੇ ਵਰਗਾਂ ਦੇ ਵਿਦਿਆਰਥੀ ਉਨ੍ਹਾਂ ਤੋਂ ਪ੍ਰੇਰਤ ਹੋਣ। ਪ੍ਰੀਖਿਆ ਨਤੀਜੇ ਦੱਸਦੇ ਹਨ ਕਿ ਇੰਗਲੈਂਡ ਵਿਚ ਰਹਿਣ ਵਾਲੇ ਭਾਰਤੀ, ਬੰਗਲਾਦੇਸ਼ੀ ਅਤੇ ਅਫਰੀਕੀ ਮੂਲ ਦੇ ਵਿਦਿਆਰਥੀ ਇੰਗਲੈਂਡ ਦੇ ਗੋਰੇ ਵਿਦਿਆਰਥੀਆਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ। ਇਹ ਸਿਫਾਰਸ਼ ਸਿੱਖਿਆ ਨਾਲ ਜੁੜੇ ਮਾਮਲਿਆਂ ਦੇ ਸਲਾਹਕਾਰ ਡਾ. ਟੋਨੀ ਸਿਵੇਲ ਦੀ ਅਗਵਾਈ ਵਾਲੇ ਕਮਿਸ਼ਨ ਦੀ ਕਮੇਟੀ ਨੇ ਕੀਤੀ ਹੈ।