ਇੰਗਲੈਂਡ ਤੋਂ ਐਨਆਰਆਈ ਨੇ ਜੇਲ੍ਹ ਵਿਚ ਬੈਠੇ ਗੈਂਗਸਟਰਾਂ ਦੀ ਮਦਦ ਨਾਲ 3 ਲੋਕਾਂ ਦੀ ਹੱਤਿਆ ਦੀ ਸਾਜ਼ਿਸ਼ ਰਚੀ

ਨਵਾਂ ਸ਼ਹਿਰ, 18 ਮਾਰਚ, ਹ.ਬ. : ਨਵਾਂ ਸ਼ਹਿਰ ਪੁਲਿਸ ਨੇ ਹੱਤਿਆ ਦੀ ਸਾਜ਼ਿਸ਼ ਰਚਣ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੁਆਰਾ ਮੁਲਜ਼ਮਾਂ ਦੇ ਕੋਲ ਤੋਂ 3 ਪਿਸਤੌਲ, 46 ਜ਼ਿੰਦਾ ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਸਬੰਧੀ ਥਾਣਾ ਔੜ ਵਿਚ ਮਾਮਲਾ ਦਰਜ ਕਰਦੇ ਹੋਏ ਜੇਲ੍ਹ ਵਿਚ ਬੰਦ ਦੋ ਗੈਂਗਸਟਰਾਂ ਨੂੰ ਵੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ਨੇ ਇਨ੍ਹਾਂ ਹਥਿਆਰ ਉਪਲਬਧ ਕਰਾਏ ਹਨ।
ਮਾਮਲੇ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਲਕਾ ਮੀਣਾ ਨੇ ਦੱਸਿਆ ਕਿ ਔੜ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਗੜ੍ਹਸ਼ੰਕਰ ਦੇ ਪਿੰਡ ਗੋਲਿਆਂ ਦੇ ਰਹਿਣ ਵਾਲੇ ਮੱਖਣ ਸਿੰਘ ਅਤੇ ਜ਼ਿਲ੍ਹਾ ਰੋਪੜ ਦੇ ਮੋਰਿੰਡਾ ਨਿਵਾਸੀ ਰਣਜੀਤ ਸਿੰਘ ਦੁਆਰਾ ਇੰਗਲੈਂਡ ਵਿਚ ਬੈਠੇ ਹਰੀਸ਼ ਕੁਮਾਰ ਉਰਫ ਸਾਬੀ (ਨਿਵਾਸੀ ਪਿੰਡ ਗੜੀ ਮੱਟੋਂ, ਗੜ੍ਹਸ਼ੰਕਰ) ਦੇ ਕਹਿਣ ’ਤੇ ਕਤਲ ਦੀ ਸਾਜ਼ਿਸ਼ ਕੀਤੀ ਗਈ ਸੀ।
ਐਸਐਚਓ ਔੜ ਮਲਕੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਦੁਆਰਾ ਪਿੰਡ ਬਲੌਣੀ ਦੇ ਕੋਲ ਨਾਕਾਬੰਦੀ ਦੌਰਾਨ ਸਵਿਫਟ ਕਾਰ ਨੂੰ ਰੋਕਿਆ ਗਿਆ। ਇਸ ਵਿਚ ਮੱਖਣ ਸਿੰਘ ਅਤੇ ਰਣਜੀਤ ਸਿੰਘ ਬੈਠੇ ਸੀ। ਇਨ੍ਹਾਂ ਕੋਲੋਂ ਪੁਲਿਸ ਨੇ ਦੋ ਪਿਸਟਲ, 4 ਮੈਗਜ਼ੀਨ, 22 ਜ਼ਿੰਦਾ ਕਾਰਤੂਸ, ਇੱਕ ਸਵਿਫਟ ਕਾਰ ਬਰਾਮਦ ਕੀਤੀ।
ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਮੱਖਣ ਸਿੰਘ ਅਤੇ ਰਣਜੀਤ ਸਿੰਘ ਦੁਆਰਾ ਐਨਆਰਆਈ ਗੜੀ ਮੱਟੋਂ Îਨਿਵਾਸੀ ਸਾਬੀ ਦੇ ਕਹਿਣ ’ਤੇ ਪਿੰਡ ਲਸਾੜਾ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਹੱਤਿਆ ਕਰਨੀ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਦੁਆਰਾ ਦੋ ਹੋਰ ਲੋਕਾਂ ਦੀ ਵੀ ਹੱਤਿਆ ਕੀਤੀ ਜਾਣੀ ਸੀ, ਜਿਸ ਦੀ ਜਾਂਚ ਚਲ ਰਹੀ ਹੈ।
ਇਸ ਮਕਸਦ ਨੂੰ ਪੂਰਾ ਕਰਨ ਦੇ ਲਈ ਮੁਲਜ਼ਮਾਂ ਨੂੰ ਐਨਆਰਆਈ ਸਾਬੀ ਦੇ ਕਹਿਣ ’ਤੇ ਜੇਲ੍ਹ ਵਿਚ ਬੰਦ ਗੈਂਗਸਟਰ ਤੇਜਿੰਦਰ ਸਿੰਘ ਉਰਫ ਤੇਜਾ ਅਤੇ ਜੇਲ੍ਹ ਵਿਚ ਬੰਦ ਗੈਂਗਸਟਰ ਕੁਲਦੀਪ ਸਿੰਫ ਉਰਫ ਕੀਪਾ ਨੇ ਦੋਵਾਂ ਨੂੰ ਹਥਿਆਰ-ਕਾਰਤੂਸ ਅਤੇ ਗੱਡੀ ਉਪਲਬਧ ਕਰਵਾਈ ਸੀ।
ਦੋਵੇਂ ਮੁਲਜ਼ਮਾਂ ਕੋਲੋਂ ਹੋਈ ਪੁਛਗਿੱਛ ਤੋਂ ਬਾਅਦ ਉਨ੍ਹਾਂ ਦੇ ਦੋ ਹੋਰ ਸਾਥੀ ਮਹਿਲਾ ਖੁਰਦ ਨਿਵਾਸੀ ਗੁਰਜੀਤ ਸਿੰਘ ਅਤੇ ਪਿੰਡ ਅਲੀਪੁਰ ਨਿਵਾਸੀ ਬਲਵੀਰ ਸਿੰਘ ਕੋਲੋਂ 20 ਰੌਂਦ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਹੱÎਤਿਆ ਦੀ ਸਾਜ਼ਿਸ਼ ਰਚਣ ਦੇ ਲਈ ਮੁਲਜ਼ਮਾਂ ਦਾ 8 ਦਿਨ ਦਾ ਰਿਮਾਂਡ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਛਗਿਛ ਵਿਚ ਸਾਹਮਣੇ ਆਇਆ ਕਿ ਕਤਲ ਦੀ ਇਹ ਸਾਜਿਸ਼ ਇੰਗਲੈਂਡ ਵਿਚ ਬੈਠੇ ਸਾਬੀ ਦੁਆਰਾ ਰਚੀ ਗਈ ਸੀ। ਇਸ ਮਾਮਲੇ ਵਿਚ ਮੁਲਜ਼ਮਾਂ ਵਲੋਂ ਜੋ ਹਥਿਆਰ ਵਰਤੇ ਜਾਣੇ ਸੀ ਉਨਾਂ ਜੇਲ੍ਹ ਵਿਚ ਬੈਠੇ ਦੋ ਵੱਡੇ ਗੈਂਗਸਟਰਾਂ ਨੇ ਹੀ ਉਪਲਬਧ ਕਰਾਏ ਸੀ।
ਐਸਐਸਪੀ ਅਲਕਾ ਮੀਣਾ ਨੇ ਦੱਸਿਆ ਕਿ ਮਾਮਲੇ ਵਿਚ ਕਾਬੂ ਕੀਤੇ ਗਏ ਚਾਰ ਮੁਲਜ਼ਮਾਂ ਤੋਂ ਇਲਾਵਾ ਤਿੰਨ ਹੋਰ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਇਨ੍ਹਾਂ ਵਿਚ ਇੰਗਲੈਂਡ ਵਿਚ ਰਹਿ ਰਿਹਾ ਸਾਬੀ, ਬਠਿੰਡਾ ਜੇਲ੍ਹ ਵਿਚ ਬੰਦ ਤੇਜਿੰਦਰ ਸਿੰਘ ਤੇਜਾ ਅਤੇ ਫਰੀਦਕੋਟ ਜੇਲ੍ਹ ਵਿਚ ਬੰਦ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।

Video Ad
Video Ad