
ਲੰਡਨ, 16 ਅਗਸਤ, ਹ.ਬ. : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਦੇਸ਼ ਪਰਤਣਗੇ। ਸੋਮਵਾਰ ਨੂੰ ਇਹ ਦਾਅਵਾ ਪਾਕਿਸਤਾਨ ਦੀ ਸੱਤਾਧਾਰੀ ਪੀਐਮਐਲ-ਐਨ ਦੇ ਮੰਤਰੀ ਜਾਵੇਦ ਲਤੀਫ਼ ਨੇ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸਤੰਬਰ ਵਿੱਚ ਲੰਡਨ ਤੋਂ ਪਾਕਿਸਤਾਨ ਪਰਤਣਗੇ। ਉਸ ਨੇ ਇਹ ਵੀ ਕਿਹਾ ਕਿ ਪੀਐੱਮਐੱਲ-ਐੱਨ ਉਸ ਦੇ ਵਾਪਸ ਆਉਣ ’ਤੇ ਉਸ ਨੂੰ ਜੇਲ੍ਹ ਨਹੀਂ ਜਾਣ ਦੇਵੇਗੀ। ਇਮਰਾਨ ਖ਼ਾਨ ਦੇ ਦਾਅਵੇ ਤੋਂ ਬਾਅਦ ਐਲਾਨ ਲਤੀਫ਼ ਨੇ ਇਹ ਐਲਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਪ੍ਰਧਾਨ ਇਮਰਾਨ ਖ਼ਾਨ ਦੇ ਉਸ ਦਾਅਵੇ ਤੋਂ ਬਾਅਦ ਕੀਤਾ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਸਤੰਬਰ ਦੇ ਅੰਤ ਤੱਕ ਨਵਾਜ਼ ਸ਼ਰੀਫ ਨੂੰ ਕਿਸੇ ਯੋਜਨਾ ਤਹਿਤ ਦੇਸ਼ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਮਰਾਨ ਖਾਨ ਦੇ ਇਸ ਬਿਆਨ ਤੋਂ ਬਾਅਦ ਜਾਵੇਦ ਲਤੀਫ ਨੇ ਅੱਜ ਕਿਹਾ ਕਿ ਨਵਾਜ਼ ਸ਼ਰੀਫ ਨੂੰ ਪਾਕਿਸਤਾਨ ਆਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਮੌਜੂਦਗੀ ਤੋਂ ਬਿਨਾਂ ਪਾਕਿਸਤਾਨੀ ਰਾਜਨੀਤੀ ਵਿੱਚ ਬਰਾਬਰ ਦੇ ਮੌਕੇ ਸੰਭਵ ਨਹੀਂ ਹਨ।