
ਏਅਰਪੋਰਟ ’ਤੇ ਪ੍ਰੇਮੀ ਨੂੰ ਛੱਡ ਕੇ ਫਰਾਰ ਹੋਈ ਮੁਟਿਆਰ
ਪ੍ਰੇਮੀ ਦੇ ਲੱਖਾਂ ਰੁਪਏ ਤੇ ਸਮਾਨ ਲੈ ਕੇ ਹੋਈ ਗਾਇਬ
ਨਵੀਂ ਦਿੱਲੀ, 17 ਅਗਸਤ, ਹ.ਬ. : ਹਰ ਕਿਸੇ ਨੂੰ ਅਪਣੇ ਵਿਆਹ ਦੀ ਉਡੀਕ ਹੁੰਦੀ ਹੈ। ਵਿਆਹ ਨੂੰ ਲੈ ਕੇ ਲਾੜਾ ਹੋਵੇ ਜਾਂ ਫੇਰ ਲਾੜੀ ਕਈ ਮਹੀਨੇ ਪਹਿਲਾਂ ਅਪਣੀ ਤਿਆਰੀਆਂ ਦੇ ਲਈ ਲਿਸਟ ਬਣਾਉਣੀ ਸ਼ੁਰੂ ਕਰ ਦਿੰਦੇ ਹਨ।
ਅਪਣੇ ਕੱਪੜਿਆਂ ਤੋਂ ਲੈਕੇ ਹਨੀਮੂਨ ਦੀ ਜਗ੍ਹਾ ਤੱਕ ਫਾਈਨਲ ਕਰਦੇ ਹਨ। ਅਜਿਹੇ ਵਿਚ ਕਦੇ ਕਦੇ ਇਹੀ ਵਿਆਹ ਕਿਸੇ ਕਿਸੇ ਲਈ ਬੁਰੇ ਸੁਪਨੇ ਦੀ ਤਰ੍ਹਾਂ ਸਾਬਤ ਹੁੰਦਾ ਹੈ। ਇੰਗਲੈਂ ਦੇ ਲੰਡਨ ਵਿਚ ਕੁਝ ਅਜਿਹਾ ਹੀ ਹੋਇਆ। ਜਿੱਥੇ ਵਿਆਹ ਦਾ ਸਪਨਾ ਲੈ ਰਹੇ ਲਾੜੇ ਨੂੰ ਉਸ ਦੀ ਹੋਣ ਵਾਲੀ ਲਾੜੀ ਨੇ ਏਅਰਪੋਰਟ ’ਤੇ ਹੀ ਗੱਚਾ ਦੇ ਦਿੱਤਾ।
ਇੰਨਾ ਹੀ ਨਹੀਂ ਉਸ ਦੇ ਸਮਾਨ ਦੇ ਨਾਲ ਨਾਲ ਲੱਖਾਂ ਰੁਪਏ ਲੈਕੇ ਫਰਾਰ ਹੋ ਗਈ। ਜਿਸ ਤੋਂ ਬਾਅਦ ਬੇਚਾਰਾ ਲਾੜਾ ਵਿਆਹ ਤਾਂ ਛੱਡੋ, ਪੈਸਿਆਂ ਤੇ ਸਮਾਨ ਲਈ ਮੰਗੇਤਰ ਨੂੰ ਲੱਭਦਾ ਫਿਰ ਰਿਹਾ।
ਵਿਆਹ ਨੂੰ ਲੈ ਕੇ ਹਰ ਕਿਸੇ ਦਾ ਅਪਣਾ ਅਪਣਾ ਤਜ਼ਰਬਾ ਹੈ ਲੇਕਿਨ ਲੰਡਨ ਵਿਚ ਇੱਕ ਸ਼ਖਸ ਦੀ ਮੰਗੇਤਰ ਤਾਂ ਲੁਟੇਰੀ ਦੁਲਹਨ ਨਿਕਲੀ। ਸ਼ਖਸ ਨੂੰ ਇਸ ਸਭ ਦਾ ਅਹਿਸਾਸ ਤਦ ਹੋਇਆ ਜਦੋਂ ਅਪਣੇ ਵਿਆਹ ਦੇ ਹਸੀਨ ਖਵਾਬ ਨੂੰ ਪੂਰਾ ਕਰਨ ਲਈ ਉਹ ਲੜਕੀ ਦੇ ਨਾਲ ਲੰਡਨ ਤੋਂ ਇਟਲੀ ਜਾਣ ਲਈ ਏਅਰਪੋਰਟ ਪੁੱਜਿਆ।
ਲਾੜਾ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸ ਦੀ ਮੰਗੇਤਰ ਉਸ ਨੂੰ ਹੀਥਰੋ ਹਵਾਈ ਅੱਡੇ ’ਤੇ ਛੱਡ ਕੇ ਫਰਾਰ ਹੋ ਗਈ। ਇੰਨਾ ਹੀ ਨਹੀਂ ਉਹ ਉਸ ਦਾ ਸਾਰਾ ਸਮਾਨ ਅਤੇ 5,000 ਪੌਂਡ ਲੁੱਟ ਕੇ ਫਰਾਰ ਹੋ ਗਈ।