ਇੰਗਲੈਂਡ ਵਿਚ ਮੁੜ ਭਿੜੇ ਹਿੰਦੂ ਅਤੇ ਮੁਸਲਮਾਨ

ਲੰਡਨ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਬਰਤਾਨੀਆ ਦੇ ਲੈਸਟਰ ਸ਼ਹਿਰ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਮੁੜ ਟਕਰਾਅ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਹੁਣ ਤੱਕ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਜੈ ਸ੍ਰੀਰਾਮ ਦੇ ਨਾਹਰੇ ਲਾ ਰਹੀ ਭੀੜ ਕੁਝ ਦੁਕਾਨਾਂ ਵਿਚ ਭੰਨਤੋੜ ਕਰਦੀ ਦੇਖੀ ਜਾ ਸਕਦੀ ਹੈ। ਲੈਸਟਰ ਪੁਲਿਸ ਨੇ ਦੱਸਿਆ ਕਿ ਤਾਜ਼ਾ ਸਮੱਸਿਆ ਉਸ ਵੇਲੇ ਸ਼ੁਰੂ ਹੋਈ ਜਦੋਂ ਇਕ ਧਿਰ ਨੇ ਅਚਾਨਕ ਰੋਸ ਵਿਖਾਵਾ ਕਰਨ ਦਾ ਐਲਾਨ ਕਰ ਦਿਤਾ। ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਦੇ ਬਾਵਜੂਦ ਕੁਝ ਨੌਜਵਾਨ ਆਪਸ ਵਿਚ ਭਿੜ ਗਏ ਅਤੇ ਉਨ੍ਹਾਂ ਨੇ ਪੁਲਿਸ ਅਫ਼ਸਰਾਂ ਉਪਰ ਕੱਚ ਦੀਆਂ ਬੋਤਲਾਂ ਵੀ ਸੁੱਟੀਆਂ। ਕਮਿਊਨਿਟੀ ਆਗੂਆਂ ਵੱਲੋਂ ਦੋਹਾਂ ਧਿਰਾਂ ਨੂੰ ਅਮਨ ਅਤੇ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ ਗਈ ਹੈ। ਫ਼ੈਡਰੇਸ਼ਨ ਆਫ਼ ਮੁਸਲਿਮ ਆਰਗੇਨਾਈਜ਼ੇਸ਼ਨਜ਼ ਦੇ ਆਗੂ ਸੁਲੇਮਾਨ ਨਗਦੀ ਨੇ ਕਿਹਾ ਕਿ ਲੈਸਟਰ ਦੀਆਂ ਗਲੀਆਂ ਵਿਚ ਮਾਹੌਲ ਬੇਹੱਦ ਤਣਾਅਪੂਰਨ ਹੈ ਪਰ ਅਜਿਹੀ ਸਮੱਸਿਆ ਪਹਿਲਾਂ ਬਿਲਕੁਲ ਨਹੀਂ ਸੀ। 28 ਅਗਸਤ ਨੂੰ ਭਾਰਤ-ਪਾਕਿਸਤਾਨ ਦੇ ਕ੍ਰਿਕਟ ਮੈਚ ਮਗਰੋਂ ਸਮੱਸਿਆਵਾਂ ਸ਼ੁਰੂ ਹੋਈਆਂ।

Video Ad
Video Ad