ਇੰਗਲੈਂਡ ਵਿਚ ਮੰਦਰ ਦੇ ਬਾਹਰ ਲੋਕਾਂ ਵਲੋਂ ਅੱਲਾ ਹੂ ਅਕਬਰ ਦੇ ਨਾਹਰੇ

ਲੰਡਨ, 21 ਸਤੰਬਰ , ਹ.ਬ. : ਇੰਗਲੈਂਡ ਵਿਚ ਹਿੰਦੂ ਮੰਦਰ ਨਿਸ਼ਾਨੇ ’ਤੇ ਹੈ। ਇੱਥੇ ਸਮਿਥਵਿਕ ਸ਼ਹਿਰ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਬੁਧਵਾਰ ਸਵੇਰੇ ਇੱਕ ਮੰਦਰ ਦੇ ਬਾਹਰ ਪ੍ਰਦਰਸ਼ਨ ਕੀਤਾ। ਲੋਕਾਂ ਨੇ ਅੱਲਾ ਹੂ ਅਕਬਰ ਦੇ ਨਾਹਰੇ ਲਗਾਏ। ਇਸ ਤੋਂ ਪਹਿਲਾਂ ਲੀਸੈਸਟਰ ਸ਼ਹਿਰ ਵਿਚ ਹਿੰਦੂ-ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵਿਚ ਝੜਪਾਂ ਹੋਈਆਂ। ਇੱਥੇ ਤਣਾਅ ਅਜੇ ਵੀ ਬਣਿਆ ਹੋਇਆ। ਸਮਿਥਵਿਕ ਸ਼ਹਿਰ ਵਿਚ ਹੋਏ ਪ੍ਰਦਰਸ਼ਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ। ਇਸ ਵਿਚ ਕਰੀਬ 200 ਲੋਕ ਮੁਸਲਿਮ ਸਪੌਨ ਲੇਨ ਸਥਿਤ ਦੁਰਗਾ ਭਵਨ ਹਿੰਦੂ ਮੰਦਰ ਵੱਲ ਵਧਦੇ ਹੋਏ ਦਿਖਾਈ ਦੇ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਅਫ਼ਸਰਾਂ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਕੁਝ ਲੋਕ ਮੰਦਰ ਦੀ ਕੰਧਾਂ ’ਤੇ ਚੜ੍ਹਨ ਲੱਗੇ।
ਇਸ ਤੋਂ ਪਹਿਲਾਂ ਬਰਤਾਨੀਆ ਦੇ ਲੈਸਟਰ ਸ਼ਹਿਰ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਮੁੜ ਟਕਰਾਅ ਦੀ ਘਟਨਾ ਸਾਹਮਣੇ ਆਈ ਸੀ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਅਤੇ ਹੁਣ ਤੱਕ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Video Ad
Video Ad