Home ਭਾਰਤ ਇੰਗਲੈਂਡ ਵਿਰੁੱਧ ਦੂਜਾ ਮੈਚ ਨਹੀਂ ਖੇਡਣਗੇ ਸ਼੍ਰੇਅਸ ਅਈਅਰ ਤੇ ਰੋਹਿਤ ਸ਼ਰਮਾ

ਇੰਗਲੈਂਡ ਵਿਰੁੱਧ ਦੂਜਾ ਮੈਚ ਨਹੀਂ ਖੇਡਣਗੇ ਸ਼੍ਰੇਅਸ ਅਈਅਰ ਤੇ ਰੋਹਿਤ ਸ਼ਰਮਾ

0
ਇੰਗਲੈਂਡ ਵਿਰੁੱਧ ਦੂਜਾ ਮੈਚ ਨਹੀਂ ਖੇਡਣਗੇ ਸ਼੍ਰੇਅਸ ਅਈਅਰ ਤੇ ਰੋਹਿਤ ਸ਼ਰਮਾ

ਪੁਣੇ, 24 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਕ੍ਰਿਕਟ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਮੋਢੇ ‘ਚ ਲੱਗੀ ਸੱਟ ਕਾਰਨ ਇੰਗਲੈਂਡ ਵਿਰੁੱਧ ਵਨਡੇ ਲੜੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਈਅਰ ਦੀ ਸੱਟ ਕਾਫ਼ੀ ਡੂੰਘੀ ਹੈ, ਜਿਸ ਕਾਰਨ ਉਹ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈਪੀਐਲ 2021 ਦੇ ਸ਼ੁਰੂਆਤੀ ਮੈਚਾਂ ‘ਚ ਵੀ ਨਹੀਂ ਖੇਡ ਸਕਣਗੇ।
ਜੇ ਅਜਿਹਾ ਹੁੰਦਾ ਹੈ ਤਾਂ ਦਿੱਲੀ ਕੈਪੀਟਲਸ ਟੀਮ ਦੀ ਕਪਤਾਨੀ ਰਿਸ਼ਭ ਪੰਤ ਸੰਭਾਲ ਸਕਦੇ ਹਨ, ਕਿਉਂਕਿ ਉਹ ਇਸ ਟੀਮ ਦੇ ਉਪ ਕਪਤਾਨ ਹਨ। ਦਿੱਲੀ ਕੋਲ ਸਟੀਵ ਸਮਿੱਥ, ਅਜਿੰਕਿਆ ਰਹਾਣੇ ਅਤੇ ਆਰ. ਅਸ਼ਵਿਨ ਵਰਗੇ ਆਪਸ਼ਨ ਵੀ ਹਨ।
ਦਰਅਸਲ, ਪਹਿਲੇ ਵਨਡੇ ਮੈਚ ‘ਚ ਇੰਗਲੈਂਡ ਦੀ ਪਾਰੀ ਦੇ 8ਵੇਂ ਓਵਰ ‘ਚ ਸ਼੍ਰੇਅਸ ਅਈਅਰ ਨੂੰ ਸੱਟ ਲੱਗੀ। ਸ਼ਾਰਦੁਲ ਠਾਕੁਰ ਦੀ ਗੇਂਦ ‘ਤੇ ਜੋਨੀ ਬੇਅਰਸਟੋ ਨੂੰ ਸ਼ਾਟ ਲਗਾਇਆ, ਜਿਸ ਨੂੰ ਰੋਕਣ ਲਈ ਸ਼੍ਰੇਅਸ ਨੇ ਛਾਲ ਮਾਰੀ ਅਤੇ ਉਨ੍ਹਾਂ ਨੂੰ ਮੋਢੇ ‘ਚ ਗੰਭੀਰ ਸੱਟ ਲੱਗੀ। ਉਹ ਦਰਦ ਨਾਲ ਤੜਪਦੇ ਹੋਏ ਮੈਦਾਨ ‘ਚ ਡਿੱਗ ਗਏ ਅਤੇ ਇਸ ਮਗਰੋਂ ਉਨ੍ਹਾਂ ਨੂੰ ਬਾਹਰ ਜਾਣਾ ਪਿਆ।
ਬੀ.ਸੀ.ਸੀ.ਆਈ. ਮੁਤਾਬਕ ਜਾਨੀ ਬੇਅਰਸਟ੍ਰਾਅ ਵੱਲੋਂ ਲਾਏ ਗਏ ਸ਼ਾਟ ਨੂੰ ਬਾਊਂਡਰੀ ‘ਤੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ‘ਚ ਅਈਅਰ ਦਾ ਖੱਬਾ ਮੋਢਾ ਦੱਬ ਗਿਆ ਸੀ। ਉਹ ਟੀਮ ਲਈ ਕੁਝ ਦੌੜਾਂ ਬਚਾਉਣ ‘ਚ ਸਫਲ ਰਹੇ, ਪਰ ਕੁਝ ਦੇਰ ‘ਚ ਉਨ੍ਹਾਂ ਨੂੰ ਦਰਦ ਮਹਿਸੂਸ ਹੋਣ ਲੱਗਿਆ ਅਤੇ ਉਨ੍ਹਾਂ ਨੂੰ ਆਪਣਾ ਖੱਬਾ ਮੋਢਾ ਫੜ ਕੇ ਮੈਦਾਨ ਛੱਡ ਕੇ ਜਾਣਾ ਪਿਆ। ਸੱਟ ਦਾ ਸ਼ਿਾਕਰ ਹੋਣ ਦੇ ਬਾਅਦ ਅਈਅਰ ਨੂੰ ਸਕੈਨ ਲਈ ਲਿਜਾਇਆ ਗਿਆ ਅਤੇ ਸੱਟ ਦੀ ਜਾਂਚ ਕਰਨ ਦੇ ਬਾਅਦ ਇਹ ਫ਼ੈਸਲਾ ਕੀਤਾ ਗਿਆ।
ਦੂਜੇ ਪਾਸੇ ਬੀ.ਸੀ.ਸੀ.ਆਈ. ਮੁਤਾਬਕ ਤਜਰਬੇਕਾਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵੀ ਅਗਲੇ ਮੈਚ ‘ਚ ਹਿੱਸਾ ਨਹੀਂ ਲੈਣਗੇ। ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ 148 ਕਿਲੋਮੀਟਰ ਦੀ ਰਫ਼ਤਾਰ ਵਾਲੀ ਗੇਂਦ ਰੋਹਿਤ ਦੀ ਕੂਹਣੀ ‘ਤੇ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਰਦ ਹੋਣ ਲੱਗਾ ਸੀ।
ਰੋਹਿਤ ਨੇ ਪਹਿਲੇ ਮੈਚ ‘ਚ 42 ਗੇਂਦਾਂ ‘ਚ 28 ਦੌੜਾਂ ਬਣਾਈਆਂ ਸਨ, ਜਿਸ ‘ਚ 4 ਚੌਕੇ ਸ਼ਾਮਲ ਸਨ। ਉਨ੍ਹਾਂ ਨੇ ਪਹਿਲੀ ਵਿਕਟ ਲਈ 64 ਦੌੜਾਂ ਦੀ ਭਾਈਵਾਲੀ ਕੀਤੀ ਸੀ। ਰੋਹਿਤ ਦੀ ਪਾਰੀ ਦਾ ਅੰਤ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਕੀਤਾ ਸੀ। ਦੋਵਾਂ ਟੀਮਾਂ ਵਿਚਾਲੇ ਦੂਜਾ ਵਨਡੇ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ।