Home ਤਾਜ਼ਾ ਖਬਰਾਂ ਇੰਡੀਗੋ ਨੇ 500 ਨਵੇਂ ਜਹਾਜ਼ਾਂ ਦਾ ਦਿੱਤਾ ਆਰਡਰ

ਇੰਡੀਗੋ ਨੇ 500 ਨਵੇਂ ਜਹਾਜ਼ਾਂ ਦਾ ਦਿੱਤਾ ਆਰਡਰ

0
ਇੰਡੀਗੋ ਨੇ 500 ਨਵੇਂ ਜਹਾਜ਼ਾਂ ਦਾ ਦਿੱਤਾ ਆਰਡਰ

ਨਵੀਂ ਦਿੱਲੀ, 18 ਫ਼ਰਵਰੀ, ਹ.ਬ. : ਇੰਟਰਨੈਸ਼ਨਲ ਸੇਲਜ਼ ਦੇ ਮੁਖੀ ਵਿਨੈ ਮਲਹੋਤਰਾ ਨੇ ਕਿਹਾ ਕਿ ਇੰਡੀਗੋ ਨੇ ਯੂਰਪ ਤੱਕ ਆਪਣੀ ਪਹੁੰਚ ਵਧਾਉਣ ਲਈ ਤੁਰਕੀ ਏਅਰਲਾਈਨਜ਼ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਆਪਣੀ ਵਿਸਤਾਰ ਯੋਜਨਾ ਦੇ ਹਿੱਸੇ ਵਜੋਂ ਲਗਭਗ 500 ਹੋਰ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਏਅਰਲਾਈਨ ਅਧਿਕਾਰੀਆਂ ਮੁਤਾਬਕ, ਇੰਡੀਗੋ ਨੇ ਯੂਰਪੀ ਦਿੱਗਜ ਏਅਰਬੱਸ ਅਤੇ ਯੂਐਸ ਬੋਇੰਗ ਦੋਵਾਂ ਨੂੰ ਜਹਾਜ਼ਾਂ ਦਾ ਆਰਡਰ ਦਿੱਤਾ ਹੈ।
ਮਲਹੋਤਰਾ ਨੇ ਕਿਹਾ ਕਿ ਏਅਰਲਾਈਨ ਇਸ ਸਮੇਂ ਇੱਕ ਦਿਨ ਵਿੱਚ 1,800 ਉਡਾਣਾਂ ਚਲਾਉਂਦੀ ਹੈ ਅਤੇ ਇਨ੍ਹਾਂ ਵਿੱਚੋਂ 10 ਪ੍ਰਤੀਸ਼ਤ ਅੰਤਰਰਾਸ਼ਟਰੀ ਰੂਟਾਂ ’ਤੇ ਹਨ। ਇੰਡੀਗੋ ਕੋਲ 300 ਤੋਂ ਵੱਧ ਜਹਾਜ਼ਾਂ ਦਾ ਬੇੜਾ ਹੈ ਅਤੇ ਵਰਤਮਾਨ ਵਿੱਚ 76 ਘਰੇਲੂ ਅਤੇ 26 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਕੰਮ ਕਰਦਾ ਹੈ। ਹਾਲ ਹੀ ਵਿੱਚ ਦੋ ਹੋਰ ਘਰੇਲੂ ਖੇਤਰਾਂ- ਨਾਸਿਕ ਅਤੇ ਧਰਮਸ਼ਾਲਾ ਲਈ ਵੀ ਉਡਾਣਾਂ ਦਾ ਐਲਾਨ ਕੀਤਾ ਗਿਆ ਹੈ।