Home ਦੁਨੀਆ ਇੰਡੋਨੇਸ਼ੀਆ ਵਿਚ ਢਿੱਗਾਂ ਡਿੱਗਣ ਕਾਰਨ 44 ਲੋਕਾਂ ਦੀ ਮੌਤ ਹੋਈ

ਇੰਡੋਨੇਸ਼ੀਆ ਵਿਚ ਢਿੱਗਾਂ ਡਿੱਗਣ ਕਾਰਨ 44 ਲੋਕਾਂ ਦੀ ਮੌਤ ਹੋਈ

0
ਇੰਡੋਨੇਸ਼ੀਆ ਵਿਚ ਢਿੱਗਾਂ ਡਿੱਗਣ ਕਾਰਨ 44 ਲੋਕਾਂ ਦੀ ਮੌਤ ਹੋਈ

ਜਕਾਰਤਾ, 5 ਅਪ੍ਰੈਲ, ਹ.ਬ. : ਚੱਕਰਵਾਤ ਦੇ ਕਾਰਨ ਇੰਡੋਨੇਸ਼ੀਆ ਅਤੇ ਪੂਰਵੀ ਤਿਮੋਰ ਵਿਚ ਭਾਰੀ ਵਰਖਾ, ਅਚਾਨਕ ਆਇਆ ਹੜ੍ਹ ਅਤੇ ਢਿੱਗਾਂ ਡਿੱਗਣ ਕਾਰਨ 44 ਲੋਕਾਂ ਦੀ ਮੌਤ ਹੋ ਗਈ।
ਇੱਥੇ ਦੇ ਕਈ ਪਿੰਡਾਂ ਵਿਚ ਹੜ੍ਹ ਨੇ ਘਰਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਸੜਕਾਂ ਨੂੰ ਕਿੱਚੜ ਨਾਲ ਭਰ ਦਿੱਤਾ, ਜਿਸ ਕਾਰਨ ਇੱਥੇ ਬਚਾਅ ਕਾਰਜ ਮੁਸ਼ਕਲ ਵਿਚ ਪੈ ਗਏ ਹਨ। ਹੁਣ ਤੱਕ 38 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ , ਹਜ਼ਾਰਾਂ ਪਰਵਾਰ ਹੜ੍ਹ ਵਿਚ ਡੁੱਬੇ ਅਪਣੇ ਘਰ ਛੱਡ ਕੇ ਦੂਰ ਚਲੇ ਗਏ ਹਨ।
ਕਰੀਬ 17 ਹਜ਼ਾਰ ਟਾਪੂਆਂ ਦੇ ਦੇਸ਼ Îਇੰਡੋਨੇਸ਼ੀਆ ਦੀ ਵੱਡੀ ਆਬਾਦੀ ਪਹਾੜਾਂ ਦੇ ਨਜ਼ਦੀਕ ਜਾਂ ਹੜ੍ਹ ਨਾਲ ਪ੍ਰਭਾਵਤ ਹੋਏ ਖੇਤਰਾਂ ਵਿਚ ਰਹਿੰਦੀ ਹੈ। ਮੌਜੂਦਾ ਹੜ੍ਹ ਨੇ ਇਨ੍ਹਾਂ ਹੀ ਇਲਾਕਿਆਂ ਨੂੰ ਅਪਣੀ ਲਪੇਟ ਵਿਚ ਲਿਆ ਹੈ। ਬਿਜਲੀ ਨਹੀਂ ਹੋਣ ਅਤੇ ਪ੍ਰਭਾਵਤ ਇਲਾਕੇ ਦੂਰ ਸਥਿਤ ਹੋਣ ਕਾਰਨ ਵੀ ਸਾਰਿਆਂ ਤੱਕ ਰਾਹਤ ਨਹੀਂ ਪਹੁੰਚ ਸਕੀ। ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਪੁਲਿਸ ਅਤੇ ਸੈਨਾ ਪੀੜਤਾਂ ਨੂੰ ਸੁਰੱਖਿਆ ਥਾਵਾਂ ’ਤੇ ਪਹੁੰਚਾ ਰਹੀ ਹੈ।
ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਦੇ ਨਜ਼ਦੀਕ ਐਤਵਾਰ ਕਾਰਗੋ ਜਹਾਜ਼ ਅਤੇ ਮਛੇਰਿਆਂ ਦੀ ਕਿਸ਼ਤੀ ਟਕਰਾ ਗਈ। ਹਾਦਸੇ ਤੋ ਬਾਅਦ 32 ਲੋਕ ਪਾਣੀ ਵਿਚ ਡਿੱਗ ਗਏ ਜਿਨ੍ਹਾਂ ਵਿਚ 17 ਲਾਪਤਾ ਹਨ ਤੇ 15 ਲੋਕਾਂ ਨੂੰ ਬਚਾ ਲਿਆ ਗਿਆ ਹੈ। ਸੈਨਾ ਬਾਕੀ ਲੋਕਾਂ ਦੀ ਭਾਲ ਕਰ ਰਹੀ ਹੈ। ਹਾਦਸੇ ਦਾ ਕਾਰਨ ਕਾਰਗੋ ਜਹਾਜ਼ ਵਿਚ ਮੱਛੀ ਫੜਨ ਵਾਲਾ ਜਾਲ ਫਸਣਾ ਦੱਸਿਆ ਜਾ ਰਿਹਾ।