Home ਤਾਜ਼ਾ ਖਬਰਾਂ ਇੰਡੋਨੇਸ਼ੀਆ ਵਿਚ 24 ਘੰਟੇ ’ਚ ਦੋ ਵਾਰ ਕੰਬੀ ਧਰਤੀ, ਫੈਲੀ ਦਹਿਸ਼ਤ

ਇੰਡੋਨੇਸ਼ੀਆ ਵਿਚ 24 ਘੰਟੇ ’ਚ ਦੋ ਵਾਰ ਕੰਬੀ ਧਰਤੀ, ਫੈਲੀ ਦਹਿਸ਼ਤ

0
ਇੰਡੋਨੇਸ਼ੀਆ ਵਿਚ 24 ਘੰਟੇ  ’ਚ ਦੋ ਵਾਰ ਕੰਬੀ ਧਰਤੀ, ਫੈਲੀ ਦਹਿਸ਼ਤ

ਜਕਾਰਤਾ, 18 ਜਨਵਰੀ, ਹ.ਬ. : ਇੰਡੋਨੇਸ਼ੀਆ ’ਚ ਇਕ ਤੋਂ ਬਾਅਦ ਇਕ ਤੇਜ਼ ਭੂਚਾਲ ਦੇ ਝਟਕੇ ਆ ਰਹੇ ਹਨ, ਜਿਸ ਨੇ ਲੋਕਾਂ ’ਚ ਸਹਿਮ ਪਾ ਦਿੱਤਾ ਹੈ ਅਤੇ ਲੋਕ ਡਰ ਰਹੇ ਹਨ ਕਿ ਇਹ ਭੂਚਾਲ ਉਨ੍ਹਾਂ ਲਈ ਜਾਨਲੇਵਾ ਬਣ ਸਕਦਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਇੰਡੋਨੇਸ਼ੀਆ ਦੇ ਪੂਰਬੀ ਹਿੱਸਿਆਂ ’ਚ ਰਿਕਟਰ ਪੈਮਾਨੇ ’ਤੇ 6.1 ਦੀ ਤੀਬਰਤਾ ਵਾਲਾ ਭੂਚਾਲ ਆਇਆ ਅਤੇ ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਗੋਰੋਂਤਾਲੋ ਦੇ ਦੱਖਣ-ਪੂਰਬ ’ਚ ਸਮੁੰਦਰ ਦੇ ਹੇਠਾਂ 147 ਕਿਲੋਮੀਟਰ ਹੇਠਾਂ ਸੀ। ਇਸ ਨੇ ਆਪਣੇ ਬਿਆਨ ’ਚ ਕਿਹਾ ਕਿ ਗੋਰੋਂਤਾਲੋ, ਉਤਰੀ ਸੁਲਾਵੇਸੀ, ਉਤਰੀ ਮਲੂਕੂ ਅਤੇ ਕੇਂਦਰੀ ਸੁਲਾਵੇਸੀ ਸੂਬਿਆਂ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
ਹਾਲਾਂਕਿ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਦੇ ਨਾਲ ਹੀ, ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਅਜੇ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਦਰਤੀ ਆਫ਼ਤਾਂ ਨੇ ਹਮੇਸ਼ਾ ਹੀ ਇੰਡੋਨੇਸ਼ੀਆ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕੀਤਾ ਹੈ।