Home ਤਾਜ਼ਾ ਖਬਰਾਂ ਇੱਕ ਦਿਨ ’ਚ ਭਾਰਤ ਵਿਚ ਰਿਕਾਰਡ ਕੋਰੋਨਾ ਦੇ 1 ਲੱਖ 3 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ

ਇੱਕ ਦਿਨ ’ਚ ਭਾਰਤ ਵਿਚ ਰਿਕਾਰਡ ਕੋਰੋਨਾ ਦੇ 1 ਲੱਖ 3 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ

0
ਇੱਕ ਦਿਨ ’ਚ ਭਾਰਤ ਵਿਚ ਰਿਕਾਰਡ ਕੋਰੋਨਾ ਦੇ 1 ਲੱਖ 3 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ

ਅਮਰੀਕਾ ਅਤੇ ਬਰਾਜ਼ੀਲ ਨੂੰ ਪਿੱਛੇ ਛੱਡ ਕੇ ਭਾਰਤ ਪਹਿਲੇ ਨੰਬਰ ’ਤੇ ਆਇਆ
ਨਵੀਂ ਦਿੱਲੀ, 5 ਅਪ੍ਰੈਲ, ਹ.ਬ. : ਭਾਰਤ ਵਿਚ ਐਤਵਾਰ ਨੂੰ ਰਿਕਾਰਡ ਕੋਰੋਨਾ ਦੇ 1 ਲੱਖ 3 ਹਜ਼ਾਰ 794 ਨਵੇਂ ਮਾਮਲੇ ਆਏ। ਇਹ ਇੱਕ ਦਿਨ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 16 ਸਤੰਬਰ ਨੂੰ 97, 860 ਨਵੇਂ ਮਰੀਜ਼ ਮਿਲੇ ਸੀ। ਬੀਤੇ 24 ਘੰਟੇ ਵਿਚ 52,840 ਮਰੀਜ਼ ਠੀਕ ਹੋਏ ਹਨ ਅਤੇ 477 ਲੋਕਾਂ ਦੀ ਮੌਤ ਹੋਈ।
ਸਰਗਰਮ ਕੇਸ, ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਰਿਕਾਰਡ 50,438 ਵਾਧਾ ਹੋਇਆ ਹੈ। ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ , ਜਿੱਥੇ ਪਿਛਲੇ 24 ਘੰਟੇ ਵਿਚ 1 ਲੱਖ ਤੋਂ ਜ਼ਿਆਦਾ ਕੇਸ ਮਿਲੇ ਹਨ।
ਉਂਜ ਤਾਂ ਪੂਰੇ ਦੇਸ਼ ਵਿਚ ਇਹ ਬਿਮਾਰੀ ਭਿਆਨਕ ਹੋ ਚੁੱਕੀ ਹੈ ਲੇਕਿਨ ਮਹਾਰਾਸ਼ਟਰ ਵਿਚ ਬਿਲਕੁਲ ਬੇਕਾਬੂ ਹੈ। Îਇੱਥੇ ਨਵੇਂ ਮਾਮਲਿਆਂ ਦਾ ਹਰ ਦਿਨ ਨਵਾਂ ਰਿਕਾਰਡ ਬਣ ਰਿਹਾ ਹੈ। ਐਤਵਾਰ ਨੂੰ ਸੂਬੇ ਵਿਚ 57, 074 ਕੇਸ ਆਏ। ਇਸ ਦੀ ਤੁਲਨਾ ਭਾਰਤ ਨੂੰ ਛੱਡ ਕੇ ਦੂਜੇ ਦੇਸ਼ਾਂ ਵਿਚ ਐਤਵਾਰ ਨੂੰ ਮਿਲੇ ਨਵੇਂ ਕੋਰੋਨਾ ਮਾਮਲਿਆਂ ਵਿਚ ਫਰਾਂਸ ’ਚ 60 ਹਜ਼ਾਰ 922 ਮਾਮਲੇ ਆਏ।
ਦੇਸ਼ ਵਿਚ ਹੁਣ ਤੱਕ ਕਰੀਬ 1.26 ਕਰੋੜ ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ ਕਰੀਬ 1.17 ਕਰੋੜ ਠੀਕ ਹੋਏ ਹਨ ਅਤੇ 1.65 ਲੱਖ ਨੇ ਜਾਨ ਗਵਾਈ ਹੈ। 7.37 ਲੱਖ ਸਰਗਰਮ ਕੇਸ ਹਨ, ਯਾਨੀ ਇਨ੍ਹਾਂ ਦਾ ਇਲਾਜ ਚਲ ਰਿਹਾ ਹੈ।
ਨਵੇਂ ਕੇਸਾਂ ਦੇ ਮਾਮਲੇ ਵਿਚ ਭਾਰਤ, ਅਮਰੀਕਾ ਅਤੇ ਬਰਾਜ਼ੀਲ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ’ਤੇ ਆ ਗਿਆ ਹੈ। ਬੀਤੇ ਦਿਨ ਅਮਰੀਕਾ ਵਿਚ 37 ਹਜ਼ਾਰ ਅਤੇ ਬਰਾਜ਼ੀਲ ਵਿਚ 31 ਲੋਕ ਕੋਰੋਨਾ ਪਾਜ਼ੇÇÎਟਵ ਮਰੀਜ਼ ਮਿਲੇ ਸੀ। ਉਤਰ ਪ੍ਰਦੇਸ਼ ਵਿਚ ਅਚਾਨਕ ਕੋਰੋਨਾ ਦੇ ਕੇਸ ਵਧਣ ਤੋਂ ਬਾਅਦ ਸਰਗਰਮ ਹੋਈ ਸਰਕਾਰ ਨੇ ਨਵੀਂ ਹਦਾਇਤਾ ਜਾਰੀ ਕੀਤੀਆਂ ਹਨ।
ਰਾਜਸਥਾਨ ਸਰਕਾਰ ਨੇ ਵੀ ਸੂਬੇ ਵਿਚ ਆਉਣ ਅਤੇ ਬਾਹਰ ਜਾਣ ਵਾਲਿਆਂ ਦੇ ਲਈ ਆਰਟੀ-ਪੀਸੀਆਰ ਟੈਸਟ ਜ਼ਰੂਰੀ ਕਰ ਦਿੱਤਾ ਹੈ।
ਦੱਸਦੇ ਚਲੀਏ ਕਿ ਫਿਲਮੀ ਅਦਾਕਾਰ ਗੋਵਿੰਦਾ ਤੇ ਅਕਸ਼ੈ ਕੁਮਾਰ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਸਿੰਗਰ ਉਦਿਰ ਨਰਾਇਣ ਦੇ ਬੇਟੇ ਆਦਿਤਿਆ ਨਰਾਇਣ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਦੂਜੇ ਪਾਸੇ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਰੋਜ਼ਾਨਾ ਵਧਦੇ ਹੀ ਜਾ ਰਹੇ ਹਨ।