ਕੈਨੇਡਾ ’ਚ ਪੜ੍ਹਾਈ ਕਰ ਰਹੇ ਜਵਾਨ ਪੁੱਤ ਦੀ ਮੌਤ
ਟੋਰਾਂਟੋ, 14 ਮਈ (ਹਮਦਰਦ ਨਿਊਜ਼ ਸਰਵਿਸ) : ਇੱਕ ਹੋਰ ਭਾਰਤੀ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਕੈਨੇਡਾ ’ਚ ਪੜ੍ਹਾਈ ਕਰ ਰਹੇ ਉਨ੍ਹਾਂ ਦੇ ਜਵਾਨ ਪੁੱਤ ਦੀ ਮੌਤ ਹੋ ਗਈ। ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਿਆ 23 ਸਾਲ ਦਾ ਆਯੂਸ਼ ਟੋਰਾਂਟੋ ਵਿੱਚ ਪੜ੍ਹਾਈ ਕਰ ਰਿਹਾ ਸੀ। ਇਸੇ ਦੌਰਾਨ ਬੀਤੀ 5 ਮਈ ਨੂੰ ਉਹ ਅਚਾਨਕ ਲਾਪਤਾ ਹੋ ਗਿਆ ਅਤੇ ਹੁਣ ਉਸ ਦੀ ਲਾਸ਼ ਹੀ ਬਰਾਮਦ ਹੋਈ।