ਇੱਕ ਹੋਰ ਲੋੜਵੰਦ ਦੀ ਮਦਦ ਲਈ ਅੱਗੇ ਆਏ ਬਾਲੀਵੁਡ ਅਦਾਕਾਰ ਸੋਨੂੰ ਸੂਦ

ਝਾਂਸੀ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਜਿਹੇ ਔਖੇ ਸਮੇਂ ਵੀ ਬਾਲੀਵੁਡ ਅਦਾਕਾਰ ਸੋਨੂੰ ਸੂਦ ਲੋੜਵੰਦ ਦੀ ਮਦਦ ਤੋਂ ਪਿੱਛੇ ਨਹੀਂ ਹਟੇ। ਉਹ ਲਗਾਤਾਰ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ। ਇਸੇ ਤਰ੍ਹਾਂ ਹੁਣ ਉਨ੍ਹਾਂ ਨੂੰ ਇੱਕ ਲੋੜਵੰਦ ਬੱਚੇ ਦੇ ਦਿਲ ਦਾ ਅਪ੍ਰੇਸ਼ਨ ਕਰਵਾਉਣ ਦਾ ਬੀੜਾ ਚੁੱਕਿਆ ਹੈ।
ਯੂਪੀ ਦੇ ਝਾਂਸੀ ਜ਼ਿਲ੍ਹੇ ਦੇ ਨੰਦਨਪੁਰਾ ਖੇਤਰ ਵਿਚ ਰਹਿਣ ਵਾਲੀ ਨਸੀਮ ਦੇ ਦੋ ਸਾਲਾ ਪੁੱਤਰ ਅਹਿਮਦ ਨੂੰ ਜਮਾਂਦਰੂ ਦਿਲ ਦੀ ਬਿਮਾਰੀ ਹੈ। ਨਸੀਮ ਦਾ ਪਰਿਵਾਰ ਇੰਨੀ ਚੰਗੀ ਹਾਲਤ ਵਿੱਚ ਨਹੀਂ ਹੈ ਕਿ ਉਹ ਆਪਣੇ ਜਿਗਰ ਦੇ ਟੁਕੜੇ ਦਾ ਇਲਾਜ ਕਰਵਾ ਸਕੇ। ਜਦੋਂ ਨਸੀਮ ਨੂੰ ਕੋਈ ਰਸਤਾ ਨਾ ਨਜ਼ਰ ਆਇਆ ਤਾਂ, ਉਸ ਨੇ ਆਪਣੇ ਬੱਚੇ ਦੇ ਇਲਾਜ ਲਈ ਇੱਕ ਸੰਸਥਾ ਨੂੰ ਬੇਨਤੀ ਕੀਤੀ ਜਿਸ ਤੋਂ ਬਾਅਦ ਨਸੀਮ ਨੇ ਸੁਸਮਿਤਾ ਗੁਪਤਾ ਨੂੰ ਦੱਸਿਆ, ਜੋ ਕਿ ਦਾਸਤਾਨ ਸੰਸਥਾ ਦੀ ਮੈਂਬਰ ਹੈ। ਸੁਸ਼ਮਿਤਾ ਗੁਪਤਾ ਨੇ ਕੁਝ ਦਿਨ ਪਹਿਲਾਂ ਟਵਿੱਟਰ ’ਤੇ ਟਵੀਟ ਕਰਕੇ ਮਾਸੂਮ ਦੀ ਫੋਟੋ ਅਤੇ ਡਾਕਟਰ ਨਾਲ ਸਲਾਹ-ਮਸ਼ਵਰੇ ਨਾਲ ਸਬੰਧਤ ਨੁਸਖ਼ਾ ਦੇ ਕੇ ਸੋਨੂੰ ਸੂਦ ਨੂੰ ਮਦਦ ਲਈ ਬੇਨਤੀ ਕੀਤੀ ਸੀ। ਸੁਸ਼ਮਿਤਾ ਗੁਪਤਾ ਦੇ ਟਵੀਟ ਨੂੰ ਪੜ੍ਹਨ ਤੋਂ ਬਾਅਦ ਸੋਨੂੰ ਸੂਦ ਨੇ ਕਿਹਾ ਕਿ ਬੱਚੇ ਦੇ ਇਲਾਜ ਦਾ ਪ੍ਰਬੰਧ ਹੋ ਗਿਆ ਹੈ। ਖਬਰਾਂ ਅਨੁਸਾਰ ਅਹਿਮਦ ਦੇ ਇਲਾਜ ਲਈ ਲਗਭਗ 5 ਲੱਖ ਰੁਪਏ ਖਰਚ ਆ ਰਹੇ ਹਨ।

Video Ad
Video Ad