Home ਤਾਜ਼ਾ ਖਬਰਾਂ ਈਡੀ ਵਲੋਂ ਬਿਲਡਰਾਂ ਦੇ ਘਰਾਂ ਤੇ ਦਫ਼ਤਰਾਂ ’ਚ ਛਾਪੇਮਾਰੀ

ਈਡੀ ਵਲੋਂ ਬਿਲਡਰਾਂ ਦੇ ਘਰਾਂ ਤੇ ਦਫ਼ਤਰਾਂ ’ਚ ਛਾਪੇਮਾਰੀ

0
ਈਡੀ ਵਲੋਂ ਬਿਲਡਰਾਂ ਦੇ ਘਰਾਂ ਤੇ ਦਫ਼ਤਰਾਂ ’ਚ ਛਾਪੇਮਾਰੀ

ਅਕਾਲੀ ਆਗੂ ਨੇ ਰਾਤ ਨੂੰ ਪੁੱਤਰ ਦੇ ਵਿਆਹ ਦੀ ਪਾਰਟੀ ’ਚ ਨੋਟ ਉਡਾਏ, ਸਵੇਰੇ ਪੁੱਜੀ ਈਡੀ
ਖਰੜ, 2 ਦਸੰਬਰ, ਹ.ਬ. : ਈਡੀ ਨੇ ਅੱਜ ਖਰੜ ਵਿੱਚ ਇੱਕ ਨਾਮੀ ਬਿਲਡਰ ਦੇ ਘਰ ਛਾਪਾ ਮਾਰਿਆ। ਇਹ ਛਾਪੇਮਾਰੀ 1 ਘੰਟੇ ਤੋਂ ਵੱਧ ਚੱਲੀ। ਈਡੀ ਦੀ ਇਹ ਛਾਪੇਮਾਰੀ ਕੁਝ ਹੋਰ ਬਿਲਡਰਾਂ ਦੇ ਘਰਾਂ ਅਤੇ ਦਫ਼ਤਰਾਂ ’ਤੇ ਵੀ ਹੋਈ। ਖਰੜ ਦੀ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੇ ਜੇਠ ਕਾਲਾ ਸੈਣੀ ਦੇ ਘਰ ਛਾਪਾ ਮਾਰਿਆ ਗਿਆ ਹੈ। ਜਦੋਂ ਬਿਲਡਰ ਦੇ ਘਰ ਛਾਪਾ ਮਾਰਿਆ ਗਿਆ ਤਾਂ ਉਸ ਦੇ ਘਰ ਉਸ ਦੇ ਬੇਟੇ ਦੇ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਸੀ। ਦਿਨ ਵੇਲੇ ਅਚਾਨਕ ਈਡੀ ਦੇ ਅਧਿਕਾਰੀ ਪੁਲਿਸ ਦੇ ਨਾਲ ਆ ਗਏ। ਅਜਿਹੇ ’ਚ ਮਹਿਮਾਨ ਡਰ ਗਏ। ਇਸ ਦੇ ਨਾਲ ਹੀ ਪੂਰੇ ਪ੍ਰੋਟੋਕੋਲ ਤਹਿਤ ਛਾਪੇਮਾਰੀ ਕੀਤੀ ਗਈ। ਈਡੀ ਨੇ ਗਿਲਕੋ ਵੈਲੀ ਦੇ ਮਾਲਕ ਰਣਜੀਤ ਸਿੰਘ ਗਿੱਲ ਦੇ ਦਫ਼ਤਰ ਅਤੇ ਪਾਰਟਨਰ ਰਣਧੀਰ ਸਿੰਘ ਧੀਰਾ ਦੇ ਘਰ ਵੀ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਤਿੰਨ ਥਾਵਾਂ ’ਤੇ ਹੋਣ ਦੀ ਗੱਲ ਸਾਹਮਣੇ ਆਈ ਹੈ। ਟੀਮ ਨੇ ਰਣਜੀਤ ਸਿੰਘ ਗਿੱਲ ਦੇ ਦਫਤਰ ਅਤੇ ਪਾਰਟਨਰ ਤੇ ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ ਦੇ ਦਫਤਰ ਅਤੇ ਘਰ ਦੀ ਜਾਂਚ ਕੀਤੀ।