Home ਦੁਨੀਆ ਈਰਾਨ ਵਿਚ ਕਾਰ ਦੀ ਟਰੱਕ ਨਾਲ ਟੱਕਰ ਵਿਚ 6 ਲੋਕਾਂ ਦੀ ਮੌਤ

ਈਰਾਨ ਵਿਚ ਕਾਰ ਦੀ ਟਰੱਕ ਨਾਲ ਟੱਕਰ ਵਿਚ 6 ਲੋਕਾਂ ਦੀ ਮੌਤ

0
ਈਰਾਨ ਵਿਚ ਕਾਰ ਦੀ ਟਰੱਕ ਨਾਲ ਟੱਕਰ ਵਿਚ 6 ਲੋਕਾਂ ਦੀ ਮੌਤ

ਤਹਿਰਾਨ, 27 ਜੁਲਾਈ, ਹ.ਬ. : ਈਰਾਨ ਵਿਚ ਇੱਕ ਸੜਕ ’ਤੇ ਇੱਕ ਕਾਰ ਦੀ ਟਰੱਕ ਨਾਲ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ। ਨੈਨ ਰੇਡ ਕ੍ਰਿਸੇਂਟ ਸੁਸਾਇਟੀ ਦੇ ਮੁਖੀ ਮੁਹੰਮਦ ਜਮਾਨੀ ਨੇ ਦੱਸਿਆ ਕਿ ਨੈਨ-ਇਸਫਹਾਨ ਮਾਰਗ ’ਤੇ ਹੋਏ ਹਾਦਸੇ ਵਿਚ ਇੱਕ ਕਾਰ ਉਲਟੀ ਦਿਸ਼ਾ ਤੋਂ ਆ ਰਹੇ ਟਰੇਲਰ ਨਾਲ ਟਕਰਾ ਗਈ। ਜਮਾਨੀ ਨੇ ਕਿਹ ਕਿ ਹਾਦਸੇ ਵਿਚ ਇੱਕ ਯਾਤਰੀ ਜ਼ਖ਼ਮੀ ਵੀ ਹੋ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰਤ ਅੰਕੜੇ ਦੱਸਦੇ ਹਨ ਕਿ ਈਰਾਨ ਵਿਚ ਹਰ ਸਾਲ ਸੜਕੀ ਹਾਦਸਿਆਂ ਵਿਚ 20 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾਂਦੇ ਹਨ ਅਤੇ ਹਜ਼ਾਰਾਂ ਜ਼ਖਮੀ ਹੁੰਦੇ ਹਨ।