ਈਰਾਨ ਵਿਚ ਹਿਜਾਬ ਨੁੂੰ ਲੈ ਕੇ ਪ੍ਰਦਰਸ਼ਨ ਹੋਰ ਤੇਜ਼, 31 ਲੋਕਾਂ ਦੀ ਮੌਤ

ਤਹਿਰਾਨ, 23 ਸਤੰਬਰ, ਹ.ਬ. : ਈਰਾਨ ਵਿਚ ਹਿਜਾਬ ਦੇ ਖ਼ਿਲਾਫ਼ ਜਾਰੀ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ। ਈਰਾਨੀ ਸੁਰੱਖਿਆ ਬਲਾਂ ਵਲੋਂ ਪ੍ਰਦਰਸਨਾਂ ਨੂੰ ਦਬਾਉਣ ਦੀ ਕੋਸ਼ਿਸ਼ਾਂ ਵਿਚ ਹੁਣ ਤੱਕ 31 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਮਹਿਲਾਵਾਂ ਦੇ ਨਾਲ ਪੁਰਸ਼ ਵੀ ਪ੍ਰਦਰਸ਼ਨ ਵਿਚ ਸ਼ਾਮਲ ਹਨ। ਹੁਣ ਇਹ 15 ਸ਼ਹਿਰਾਂ ਵਿਚ ਫੈਲ ਗਿਆ ਹੈ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚ ਹਿੰਸਕ ਝੜਪਾਂ ਵੀ ਹੋ ਰਹੀਆਂ ਹਨ। ਅੰਦੋਲਨ ਕਰ ਰਹੇ ਲੋਕਾਂ ਨੂੰ ਰੋਕਣ ਲਈ ਪੁਲਿਸ ਨੇ ਗੋਲੀਆਂ ਚਲਾਈਆਂ। ਪੁਲਿਸ ਦੀ ਫਾਇਰਿੰਗ ਵਿਚ 3 ਹੋਰ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। 5 ਦਿਨ ਵਿਚ ਮਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਸੈਂਕੜੇ ਲੋਕ ਜ਼ਖ਼ਮੀ ਹਨ। ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਈਰਾਨ ਦੇ ਅਧਿਕਾਰੀ ਨੇ ਬਿਆਨ ਵਿਚ ਕਿਹਾ ਕਿ ਈਰਾਨ ਦੇ ਲੋਕ ਅਪਣੇ ਮੌਲਿਕ ਅਧਿਕਾਰਾਂ ਨੂੰ ਹਾਸਲ ਕਰਨ ਲਈ ਸੜਕਾਂ ’ਤੇ ਉਤਰੇ ਹਨ। ਸਰਕਾਰ ਉਨ੍ਹਾਂ ਦੇ ਪ੍ਰਦਰਸ਼ਨ ਦਾ ਗੋਲੀਆਂ ਨਾਲ ਜਵਾਬ ਦੇ ਰਹੀ ਹੈ।
ਆਈਐਚਆਰ ਨੇ ਦੇਸ਼ ਦੇ 30 ਤੋਂ ਜ਼ਿਆਦਾ ਸ਼ਹਿਰਾਂ ਵਿਚ ਵਿਰੋਧ ਪ੍ਰਦਰਸ਼ਨ ਦੀ ਪੁਸ਼ਟੀ ਕੀਤੀ। ਪ੍ਰਦਰਸ਼ਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਈਰਾਨ ਦੇ ਕੁਰਦਿਸਤਾਨ ਤੋਂ ਹੋਈ ਸੀ। ਲੇਕਿਨ ਹੁਣ ਇਹ ਹੌਲੀ ਹੌਲੀ ਪੂਰੇ ਦੇਸ਼ ਵਿਚ ਫੈਲ ਗਿਆ। ਕੁਰਦਿਸਤਾਨ ਜਿੱਥੇ ਅਮੀਨੀ ਦਾ ਜਨਮ ਹੋਇਆ ਸੀ। ਮੌਰਲ ਪੁਲੀਸਿੰਗ ਦੇ ਖ਼ਿਲਾਫ਼ ਨੌਜਵਾਨਾਂ ਨੇ ਗਰਸ਼ਾਦ ਨਾਂ ਦਾ ਮੋਬਾਈਲ ਐਪ ਬਣਾ ਲਿਆ ਹੈ। ਇਸ ਐਪ ਨੂੰ 5 ਦਿਨ ਵਿਚ 10 ਲੱਖ ਲੋਕਾਂ ਨੇ ਡਾਊਨਡੋਨ ਕੀਤਾ ਹੈ। ਇਸ ਐਪ ਜ਼ਰੀਏ ਨੌਜਵਾਨ, ਲੋਕਾਂ ਨੂੰ ਪ੍ਰਦਰਸ਼ਨ ਵਿਚ ਹੋਣ ਸ਼ਾਮਲ ਹੋਣ ਲਈ ਕਹਿ ਰਹੇ ਹਨ। ਇਸ ਨੁੂੰ ਦੇਖਦੇ ਹੋਏ ਤਹਿਰਾਨ ਵਿਚ ਇੰਟਰਨੈਟ ਬੰਦ ਕਰ ਦਿੱਤਾ ਗਿਆ। ਪੁਲਿਸ ਨੇ ਅਮੀਨੀ ਨਾਂ ਦੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ 3 ਦਿਨ ਬਾਅਦ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਹ ਪ੍ਰਦਰਸ਼ਨ ਸ਼ੁਰੂ ਹੋ ਗਏ।

Video Ad
Video Ad